Bebo Girl ਕਰੀਨਾ ਦੀ Girl Gang Party ਮਨੀਸ਼ ਮਲਹੋਤਰਾ ਦੇ ਘਰ
ਮੁੰਬਈ, 7 ਅਪ੍ਰੈਲ : ਕਰੀਨਾ ਕਪੂਰ ਆਪਣੀ ਫਿਲਮ ‘ਕਰੂ’ ਦੀ ਸਫਲਤਾ ਨੂੰ ਲੈ ਕੇ ਕਾਫੀ ਖੁਸ਼ ਹੈ। ਇਹੀ ਕਾਰਨ ਹੈ ਕਿ ਉਸ ਨੇ ਆਪਣੀ ਖੁਸ਼ੀ ਆਪਣੇ ਖਾਸ ਦੋਸਤਾਂ ਨਾਲ ਮਨਾਈ। ਇਸ ਪਾਰਟੀ ‘ਚ ਬੇਬੋ ਦੇ ਸਾਰੇ ਖਾਸ ਦੋਸਤ ਮੌਜੂਦ ਸਨ। ਇਹ ਪਾਰਟੀ ਉਨ੍ਹਾਂ ਦੇ ਖਾਸ ਦੋਸਤ ਮਨੀਸ਼ ਮਲਹੋਤਰਾ ਦੇ ਘਰ ਆਯੋਜਿਤ ਕੀਤੀ ਗਈ ਸੀ।
ਕਰੀਨਾ ਕਪੂਰ ਨੇ ਬਾਲੀਵੁੱਡ ਦੇ ਮਸ਼ਹੂਰ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਘਰ ਆਪਣੀ ਗਰਲ ਗੈਂਗ ਨਾਲ ਪਾਰਟੀ ਕੀਤੀ। ਮਨੀਸ਼ ਮਲਹੋਤਰਾ ਬਾਲੀਵੁੱਡ ਦੇ ਜ਼ਿਆਦਾਤਰ ਅਦਾਕਾਰਾਂ ਅਤੇ ਅਭਿਨੇਤਰੀਆਂ ਦੇ ਕਰੀਬੀ ਦੋਸਤ ਹਨ। ਜਿਨ੍ਹਾਂ ‘ਚੋਂ ਕਪੂਰ ਭੈਣਾਂ ਉਸ ਦੀਆਂ ਖਾਸ ਦੋਸਤਾਂ ‘ਚ ਸ਼ਾਮਲ ਹਨ। ਕਰੀਨਾ ਹੋਵੇ, ਕਰਿਸ਼ਮਾ ਹੋਵੇ, ਅੰਮ੍ਰਿਤਾ ਹੋਵੇ ਜਾਂ ਮਲਾਇਕਾ ਅਰੋੜਾ, ਇਨ੍ਹਾਂ ਸਾਰਿਆਂ ਦੇ ਕੱਪੜੇ ਮਨੀਸ਼ ਮਲਹੋਤਰਾ ਨੇ ਡਿਜ਼ਾਈਨ ਕੀਤੇ ਹਨ। ਚਾਰਾਂ ਦੀ ਮਨੀਸ਼ ਨਾਲ ਖਾਸ ਸਾਂਝ ਹੈ। ਕਰੀਨਾ ਦੀ ਗਰਲ ਗੈਂਗ ਨਾਲ ਨਾਈਟ ਆਊਟ ਪਾਰਟੀ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਚਾਰਾਂ ਨੇ ਪਾਪਰਾਜ਼ੀ ਲਈ ਜ਼ਬਰਦਸਤ ਪੋਜ਼ ਦਿੱਤੇ।
ਇਸ ਪਾਰਟੀ ‘ਚ ਕਰੀਨਾ ਕਪੂਰ, ਅੰਮ੍ਰਿਤਾ ਅਰੋੜਾ, ਮਲਾਇਕਾ ਅਰੋੜਾ ਅਤੇ ਕਰਿਸ਼ਮਾ ਕਪੂਰ ਨੇ ਖੂਬ ਮਸਤੀ ਕੀਤੀ। ਇਸ ਦੌਰਾਨ ਕਰੀਨਾ ਕਾਫੀ ਕੈਜ਼ੂਅਲ ਲੁੱਕ ‘ਚ ਨਜ਼ਰ ਆਈ। ਕਰੀਨਾ ਨੇ ਸਲੇਟੀ ਰੰਗ ਦੀ ਟੂ-ਪੀਸ ਡਰੈੱਸ ਪਹਿਨੀ ਅਤੇ ਮੈਸੀ ਬਨ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ। ਬੇਬੋ ਤੋਂ ਇਲਾਵਾ ਸਾਰੀਆਂ ਅਭਿਨੇਤਰੀਆਂ ਨੇ ਪਾਰਟੀ ਲਈ ਕੈਜ਼ੂਅਲ ਲੁੱਕ ਅਪਣਾਇਆ ਸੀ।