BBC ਦੇ ਦਿੱਲੀ ਦਫਤਰ ‘ਤੇ ਇਨਕਮ ਟੈਕਸ ਦਾ ਛਾਪਾ
ਚੰਡੀਗੜ੍ਹ 14 ਫਰਵਰੀ(ਵਿਸ਼ਵ ਵਾਰਤਾ ਬਿਓਰੋ)- ਇਸ ਸਮੇਂ ਦੀ ਵੱਡੀ ਖਬਰ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਸਾਹਮਣੇ ਆ ਰਹੀ ਹੈ। ਜਿੱਥੇ ਆਮਦਨ ਕਰ ਵਿਭਾਗ (ਆਈਟੀ) ਨੇ ਨਿਊਜ਼ ਬ੍ਰਾਡਕਾਸਟਿੰਗ ਕੰਪਨੀ ਬੀਬੀਸੀ ਦੇ ਦਿੱਲੀ ਦਫ਼ਤਰ ‘ਤੇ ਛਾਪਾ ਮਾਰਿਆ ਹੈ। ਜਾਣਕਾਰੀ ਅਨੁਸਾਰ 60 ਤੋਂ 70 ਆਈਟੀ ਲੋਕਾਂ ਦੀ ਟੀਮ ਛਾਪੇਮਾਰੀ ਵਿੱਚ ਸ਼ਾਮਲ ਹੈ। ਆਈਟੀ ਟੀਮ ਬੀਬੀਸੀ ਦਫ਼ਤਰ ਵਿੱਚ ਰੱਖੇ ਰਿਕਾਰਡਾਂ ਦੀ ਜਾਂਚ ਕਰ ਰਹੀ ਹੈ। ਕਾਰਵਾਈ ਦੌਰਾਨ ਸਟਾਫ਼ ਦੇ ਫ਼ੋਨ ਬੰਦ ਕਰ ਦਿੱਤੇ ਗਏ ਹਨ। ਇਸ ਦੇ ਨਾਲ ਹੀ ਕੈਂਪਸ ਵਿੱਚ ਕਿਸੇ ਨੂੰ ਵੀ ਆਉਣ-ਜਾਣ ਤੋਂ ਰੋਕ ਦਿੱਤਾ ਗਿਆ ਹੈ।
ਜਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਬੀਬੀਸੀ ਦੀ 2002 ਦੇ ਗੁਜਰਾਤ ਦੰਗਿਆਂ ਬਾਰੇ ਬਣਾਈ ਗਈ ਡਾਕੂਮੈਂਟਰੀ ਨੂੰ ਦੇਸ਼ ਵਿੱਚ ਬੈਨ ਕਰ ਦਿੱਤਾ ਗਿਆ ਸੀ।
https://twitter.com/INCIndia/status/1625392759124398080?s=20&t=Kya6F-WEzFVyzYvr76m5Gw