ਸੰਜੇ ਨਗਰ ’ਚ ਹੋਏ ਲੜਾਈ ਝਗੜੇ ’ਚ ਇੱਕ ਜਖ਼ਮੀ, ਮਾਮਲੇ ਦੀ ਜਾਂਚ ਜਾਰੀ
ਚੰਡੀਗੜ੍ਹ, 1ਜੁਲਾਈ(ਵਿਸ਼ਵ ਵਾਰਤਾ)- ਬਠਿੰਡਾ BATHINDA NEWS ਵਿਖੇ ਦੇਰ ਰਾਤ ਨੰਗੀਆਂ ਤਲਵਾਰਾਂ ਗੁੰਡਾਗਰਦੀ ਦੀਆਂ ਵੀਡਿਓ ਵਾਇਰਲ ਹੋਈਆਂ ਹਨ ਉਥੇ ਹੀ ਇੱਕ ਸੰਜੇ ਨਗਰ ਚ ਹੋਏ ਲੜਾਈ ਝਗੜੇ ਦੇ ਮਾਮਲੇ ਚ ਪੁਲਿਸ ਨੇ ਬਿਆਨ ਦੇ ਅਧਾਰ ਤੇ ਬਿਆਨ ਦਰਜ ਕਾਰਵਾਈ ਸ਼ੁਰੂ ਕਰ ਦਿੱਤੀ ਹੈ
ਜਾਣਕਾਰੀ ਦਿੰਦੇ ਹੋਏ ਮੁਹੱਲੇ ਦੇ ਐਮਸੀ ਸੁਰੇਸ਼ ਨੇ ਕਿਹਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਗੱਲ ਕੀਤੀ ਜਾਵੇ ਤਾਂ ਸਾਡੇ ਮੁਹੱਲੇ ਦੇ ਵਿੱਚ ਸ਼ਰੇਆਮ ਗੁੰਡਾਗਰਦੀ ਹੁੰਦੀ ਹੈ ਜਿਸਦੇ ਚਲਦੇ ਦੇਰ ਰਾਤ ਨੰਗੀਆਂ ਤਲਵਾਰਾਂ ਲੈ ਕੇ ਨੌਜਵਾਨ ਜੋ ਆਉਂਦੇ ਹਨ ਅਤੇ ਇੱਕ ਨੌਜਵਾਨ ਦੇ ਹਮਲਾ ਕਰਕੇ ਫਰਾਰ ਹੋ ਜਾਂਦੇ ਹਨ ਜਿਸ ਨੌਜਵਾਨ ਦੇ ਸੱਟਾਂ ਲੱਗੀਆਂ ਹਨ ਉਸਦੀ ਮਾਤਾ ਨਾਲ ਸਾਡੀ ਗੱਲਬਾਤ ਹੋਈ ਹੈ ਉਹ ਬਠਿੰਡਾ ਦੇ ਏਮਸ ਹਸਪਤਾਲ ਵਿਖੇ ਦਾਖਲਾ ਜਿਸ ਦੇ ਕੁੱਲ ਆਪਣੇ ਪੁੱਤਰ ਦਾ ਇਲਾਜ ਕਰਾਉਣ ਦੇ ਲਈ ਪੈਸੇ ਤੱਕ ਨਹੀਂ ਹੈ ਸਾਡੀ ਬਠਿੰਡਾ ਦੇ ਐਸਐਸਪੀ ਤੋਂ ਅਪੀਲ ਹੈ ਕਿ ਇਸ ਮੁਹੱਲੇ ਦੇ ਵਿੱਚ ਗਸ਼ਤ ਵਧਾਈ ਜਾਵੇ ਜਿਸ ਨੂੰ ਲੈ ਕੇ ਅਜਿਹੇ ਨੌਜਵਾਨ ਜੋ ਗੁੰਡਾਗਰਦੀ ਕਰਦੇ ਹਨ ਉਹਨਾਂ ਤੇ ਠੱਲ ਪਾਈ ਜਾਵੇ .
ਦੂਜੇ ਪਾਸੇ ਵਰਧਮਾਨ ਚੌਕੀ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਸਾਡੇ ਵੱਲੋਂ ਪੀੜਤ ਵਿਅਕਤੀ ਦੇ ਬਿਆਨ ਦਰਜ ਕਰ ਰਹੇ ਹਨ ਅਤੇ ਜਲਦ ਦੋਸ਼ੀਆਂ ਨੂੰ ਗਿਰਫ਼ਤਾਰ ਕੀਤਾ ਜਾਵੇਗਾ। BATHINDA NEWS