Bathinda : ਪਿਉ ਨੇ ਕੀਤਾ ਪੁੱਤ ਦਾ ਕਤਲ
ਬਠਿੰਡਾ, 4ਅਕਤੂਬਰ (ਵਿਸ਼ਵ ਵਾਰਤਾ)Bathinda : ਬਠਿੰਡਾ ਜ਼ਿਲੇ ਦੇ ਹਲਕਾ ਮੌੜ ਮੰਡੀ ਦੇ ਪਿੰਡ ਸੰਦੋਹਾ ਵਿੱਚ ਇੱਕ ਪਿਓ ਵੱਲੋਂ ਆਪਣੇ ਹੀ ਨਸ਼ੇ ਦੇ ਆਦੀ ਪੁੱਤ ਦੇ ਸਿਰ ਵਿੱਚ ਫੌੜਾ ਮਾਰ ਕੇ ਉਸ ਨੂੰ ਮਾਰ ਮੁਕਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਮ੍ਰਿਤਕ 26 ਸਾਲਾ ਗੁਰਸੇਵਕ ਸਿੰਘ ਨਸ਼ਾ ਕਰਨ ਦਾ ਆਦੀ ਸੀ ਅਤੇ ਆਪਣੇ ਪਿਤਾ ਨੂੰ ਪੈਸਿਆਂ ਦੀ ਮੰਗ ਨੂੰ ਲੈ ਕੇ ਤੰਗ ਪਰੇਸ਼ਾਨ ਕਰਦਾ ਸੀ। ਬੀਤੀ ਰਾਤ ਉਸਨੇ ਆਪਣੀ ਮਾਤਾ ਨਾਲ ਪੈਸਿਆਂ ਦੀ ਮੰਗ ਨੂੰ ਲੈ ਕੇ ਝਗੜਾ ਵੀ ਕੀਤਾ ਸੀ। ਨਸ਼ਾ ਕਰਨ ਲਈ ਪੁੱਤ ਵੱਲੋਂ ਪੈਸੇ ਮੰਗਣ ਕਰਕੇ ਦੋਵਾਂ ਦਾ ਝਗੜਾ ਹੋਇਆ ਜਿਸ ਤੋਂ ਬਾਅਦ ਗੁੱਸੇ ਵਿੱਚ ਆ ਕੇ ਉਸਦੇ ਪਿਤਾ ਨੇ ਉਸ ਦੇ ਸਿਰ ਵਿੱਚ ਫੌੜੇ ਨਾਲ ਦੋ ਵਾਰ ਕੀਤੇ। ਇਸ ਤੋਂ ਬਾਅਦ ਗੁਰਸੇਵਕ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਪੁਲਿਸ ਨੇ ਘਟਨਾ ਵਾਲੀ ਥਾਂ ਤੇ ਪਹੁੰਚ ਕੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਤਨੀ ਦੇ ਬਿਆਨ ਵੀ ਦਰਜ ਕੀਤੇ ਗਏ ਹਨ।