Australian Open : ਜੈਨਿਕ ਸਿਨਰ ਨੇ ਲਗਾਤਾਰ ਦੂਜੀ ਵਾਰ ਜਿੱਤਿਆ ਆਸਟ੍ਰੇਲੀਅਨ ਓਪਨ
ਚੰਡੀਗੜ੍ਹ, 27ਜਨਵਰੀ(ਵਿਸ਼ਵ ਵਾਰਤਾ) ਇਟਲੀ ਦੇ ਜੈਨਿਕ ਸਿਨਰ ਨੇ ਆਸਟ੍ਰੇਲੀਅਨ ਓਪਨ 2025 ਦੇ ਪੁਰਸ਼ ਸਿੰਗਲਜ਼ ਫਾਈਨਲ ਮੈਚ ਵਿੱਚ ਜ਼ਬਰਦਸਤ ਜਿੱਤ ਨਾਲ ਖਿਤਾਬ ਆਪਣੇ ਨਾਮ ਕੀਤਾ। 23 ਸਾਲਾ ਜੈਨਿਕ ਸਿਨਰ ਨੇ ਲਗਾਤਾਰ ਦੂਜੇ ਸਾਲ ਆਸਟ੍ਰੇਲੀਅਨ ਓਪਨ ਦਾ ਖਿਤਾਬ ਜਿੱਤਿਆ ਹੈ। ਪੁਰਸ਼ ਸਿੰਗਲਜ਼ ਦਾ ਫਾਈਨਲ ਐਤਵਾਰ ਨੂੰ ਮੈਲਬੌਰਨ ਪਾਰਕ ਅਰੇਨਾ ਵਿਖੇ ਖੇਡਿਆ ਗਿਆ। ਸਿਨਰ ਨੇ ਅਲੈਗਜ਼ੈਂਡਰ ਜ਼ੈਵੇਰੇਵ ਨੂੰ ਸਿੱਧੇ ਸੈੱਟਾਂ ਵਿਚ 6-3, 7-6(4), 6-3 ਨਾਲ ਹਰਾ ਕੇ Australian Open ਦਾ ਖਿਤਾਬ ਜਿੱਤਿਆ। 2024 ਤੋਂ, ਸਿਨਰ ਨੇ 5 ਵਿੱਚੋਂ 3 ਗ੍ਰੈਂਡ ਸਲੈਮ ਜਿੱਤੇ ਹਨ। ਉਸਨੇ ਪਿਛਲੇ ਸਾਲ Australian Open ਅਤੇ ਯੂਐਸ ਓਪਨ ਜਿੱਤਿਆ ਸੀ। ਇਸ ਵਾਰ ਫਿਰ ਉਸਨੇ ਸਾਲ ਦੀ ਸ਼ੁਰੂਆਤ ਆਸਟ੍ਰੇਲੀਅਨ ਓਪਨ ਜਿੱਤ ਕੇ ਕੀਤੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/