Australia : ਆਸਟ੍ਰੇਲੀਆ ‘ਚ ਸਿੱਖ ਸਕਿਉਰਿਟੀ ਗਾਰਡ ’ਤੇ ਹੁੱਲੜਬਾਜ਼ਾਂ ਵੱਲੋਂ ਹਮਲਾ
ਚੰਡੀਗੜ੍ਹ, 5ਮਾਰਚ(ਵਿਸ਼ਵ ਵਾਰਤਾ) Australia : ਆਏ ਦਿਨ ਪੰਜਾਬੀ ਸਿੱਖਾਂ ਦੀ ਕੁੱਟਮਾਰ ਤੇ ਦਸਤਾਰਾਂ ਦੀ ਬੇਅਦਬੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹੁਣ ਅਜਿਹਾ ਹੀ ਮਾਮਲਾ ਆਸਟ੍ਰੇਲੀਆ ਦੇ ਮੈਲਬਰਨ ਤੋਂ ਸਾਹਮਣੇ ਆਇਆ ਹੈ। ਜਿਥੇ ਨੇੜਲੇ ਖੇਤਰੀ ਕਸਬੇ ਬੈਂਡਿਗੋ ਦੇ ਸ਼ਾਪਿੰਗ ਮਾਲ ’ਚ ਸਥਾਨਕ ਮੁੰਡਿਆਂ ਨੇ ਹੁੱਲੜਬਾਜ਼ੀ ਕਰਦਿਆਂ ਸਿੱਖ ਸਕਿਉਰਿਟੀ ਗਾਰਡ ਦੀ ਦਸਤਾਰ ਲਾਹ ਦਿੱਤੀ। ਇਹ ਘਟਨਾ ਕੱਲ੍ਹ ਦੁਪਹਿਰ ਸਮੇਂ ਵਾਪਰੀ। ਜਾਣਕਾਰੀ ਮੁਤਾਬਕ ਕੁਝ ਵਿਅਕਤੀਆਂ ਨੇ ਸ਼ਾਪਿੰਗ ਮਾਲ ’ਚ ਹੁੱਲੜਬਾਜ਼ੀ ਕੀਤੀ ਤੇ ਉੱਚੀ ਆਵਾਜ਼ ’ਚ ਸੰਗੀਤ ਚਲਾ ਕੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਡਿਊਟੀ ’ਤੇ ਤਾਇਨਾਤ ਸਿੱਖ ਨੌਜਵਾਨ ਸਕਿਉਰਿਟੀ ਗਾਰਡ ਵੱਲੋਂ ਰੋਕਣ ’ਤੇ ਹੁੱਲੜਬਾਜ਼ਾਂ ਨੇ ਉਸ ਦੀ ਕੁੱਟਮਾਰ ਕੀਤੀ ਤੇ ਦਸਤਾਰ ਲਾਹ ਦਿੱਤੀ। ਮਾਲ ’ਚ ਸਕਿਉਰਿਟੀ ਗਾਰਡ ਦੀ ਮਦਦ ਲਈ ਆਏ ਕੁਝ ਲੋਕਾਂ ਦੀ ਵੀ ਹੁੱਲੜਬਾਜ਼ਾਂ ਨੇ ਕੁੱਟਮਾਰ ਕੀਤੀ। ਇਸ ਦੌਰਾਨ ਸਥਿਤੀ ਵਿਗੜਨ ਕਾਰਨ ਸ਼ਾਪਿੰਗ ਮਾਲ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ। ਇੱਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਹਮਲੇ ’ਚ ਸ਼ਾਮਲ ਚਾਰ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ, ਹੋਰਨਾਂ ਤੋਂ ਵੀ ਪੁੱਛ-ਪੜਤਾਲ ਜਾਰੀ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/