Australia : ਪੰਜਾਬੀ ਵਿਅਕਤੀ ਨੂੰ ਸੁਣਾਈ ਗਈ 25 ਸਾਲ ਦੀ ਕੈਦ ਦੀ ਸਜ਼ਾ
– ਇਸ ਮਾਮਲੇ ‘ਚ ਪਾਇਆ ਗਿਆ ਦੋਸ਼ੀ
ਬ੍ਰਿਸਬੇਨ, 10 ਦਸੰਬਰ 2025 (ਗੁਰਪੁਨੀਤ ਸਿੰਘ ਸਿੱਧੂ ): ਆਸਟ੍ਰੇਲੀਆ ‘ਚ ਪੰਜਾਬੀ ਮੂਲ ਦੇ ਵਿਅਕਤੀ ਨੂੰ 25 ਸਾਲ ਦੀ ਬਿਨਾਂ ਪੈਰੋਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਬ੍ਰਿਸਬੇਨ ਸਥਿਤ ਸੁਪਰੀਮ ਕੋਰਟ ਨੇ ਤੋਯਾਹ ਕੋਰਡਿੰਗਲੀ ਦੇ ਕਤਲ ਮਾਮਲੇ ਵਿੱਚ ਰਾਜਵਿੰਦਰ ਸਿੰਘ ਨੂੰ ਸਜ਼ਾ ਸੁਣਾਈ ਹੈ।

ਸਾਹਮਣੇ ਆਈ ਜਾਣਕਾਰੀ ਅਨੁਸਾਰ ਇਹ ਮਾਮਲਾ 2018 ਦਾ ਹੈ ਜਦੋ 24 ਸਾਲਾ ਤੋਯਾਹ ਦੀ ਲਾਸ਼ ਉੱਤਰੀ ਕੂਇਨਸਲੈਂਡ (Australia) ਦੇ ਇੱਕ ਬੀਚ ਦੇ ਨੇੜੇ ਰੇਤ ਵਿਚ ਦੱਬੀ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ। ਜਿਊਰੀ ਨੇ ਸੁਣਵਾਈ ਦੌਰਾਨ ਸਾਰੇ ਸਬੂਤਾਂ ਦੀ ਪਰਖ ਕਰਨ ਤੋਂ ਬਾਅਦ ਰਾਜਵਿੰਦਰ ਸਿੰਘ ਨੂੰ ਦੋਸ਼ੀ ਕਰਾਰ ਦਿੱਤਾ ਸੀ।
ਮ੍ਰਿਤਕ ਤੋਯਾਹ ਦੇ ਸਰੀਰ ‘ਤੇ ਹਮਲੇ ਦੇ ਨਿਸ਼ਾਨ ਵੀ ਮਿਲੇ ਸਨ ਅਤੇ ਉਸਦੀ ਗਰਦਨ ‘ਤੇ ਗੰਭੀਰ ਵਾਰ ਕੀਤੇ ਗਏ ਸਨ ਇਸ ਤੋਂ ਇਲਾਵਾ ਲਾਸ਼ ਇਕ ਬੀਚ ਦੇ ਨੇੜੇ ਦੱਬੀ ਹੋਈ ਮਿਲੀ, ਜਦਕਿ ਉਸਦਾ ਕੁੱਤਾ ਨਜ਼ਦੀਕੀ ਦਰੱਖਤ ਨਾਲ ਬੰਨ੍ਹਿਆ ਪਾਇਆ ਗਿਆ ਸੀ। ਦੋਸ਼ੀ ਵਿਅਕਤੀ ਘਟਨਾ ਤੋਂ ਬਾਅਦ ਆਸਟ੍ਰੇਲੀਆ ਤੋਂ ਭਾਰਤ ਫਰਾਰ ਹੋ ਗਿਆ ਸੀ। ਆਸਟ੍ਰੇਲੀਅਨ ਅਧਿਕਾਰੀਆਂ ਦੀ ਸੂਚਨਾ ‘ਤੇ ਦਿੱਲੀ ਪੁਲਿਸ ਨੇ ਉਸਨੂੰ 25 ਨਵੰਬਰ 2022 ਨੂੰ ਗ੍ਰਿਫ਼ਤਾਰ ਕੀਤਾ ਅਤੇ 10 ਜਨਵਰੀ 2023 ਨੂੰ ਉਸਨੂੰ ਆਸਟ੍ਰੇਲੀਆ ਵਾਪਸ ਲਿਆਂਦਾ ਗਿਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























