Australia ਮੈਲਬੋਰਨ ‘ਚ White Van ਨੇ ਵਧਾਈ ਮਾਪਿਆਂ ਦੀ ਚਿੰਤਾ
ਸਕੂਲੀ ਬੱਚਿਆਂ ‘ਤੇ ਛਾਇਆ ਚਿੱਟੇ ਰੰਗ ਦੀ ਵੈਨ ਦਾ ਡਰ, ਪੜ੍ਹੋ ਕੀ ਹੈ ਪੂਰਾ ਮਾਮਲਾ
ਨਵੀ ਦਿੱਲੀ, 10 ਦਸੰਬਰ: ਆਸਟ੍ਰੇਲੀਆ ਦੇ ਮੈਲਬੌਰਨ ਵਿੱਚ ਦਿਨੋ-ਦਿਨ ਬੱਚਿਆਂ ਨੂੰ ਅਗਵਾ ਕਰਨ ਦੀਆਂ ਵਧਦੀਆਂ ਘਟਨਾਵਾਂ ਨੇ ਮਾਪਿਆਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਮੈਲਬੌਰਨ ਵਿੱਚ ਇਸ ਕਾਰਨ ਸਕੂਲਾਂ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਿਸ ਨੇ ਸਕੂਲਾਂ ਵਿੱਚ ਗਸ਼ਤ ਵਧਾ ਦਿੱਤੀ ਹੈ।
ਵਿਕਟੋਰੀਆ ਪੁਲਿਸ, ਜੋ ਪਿਛਲੇ ਤਿੰਨ ਹਫ਼ਤਿਆਂ ਵਿੱਚ ਮੈਲਬੌਰਨ ਵਿੱਚ ਬੱਚਿਆਂ ਨੂੰ ਅਗਵਾ ਕਰਨ ਦੀਆਂ ਕੋਸ਼ਿਸ਼ਾਂ ਦੀ ਲੜੀ ਦੀ ਜਾਂਚ ਕਰ ਰਹੀ ਹੈ, ਦਾ ਕਹਿਣਾ ਹੈ ਕਿ ਚਾਰ ਵੱਖ-ਵੱਖ ਮੌਕਿਆਂ ‘ਤੇ ਸਥਾਨਕ ਸਕੂਲਾਂ ਦੇ ਆਲੇ-ਦੁਆਲੇ ਘੁੰਮ ਰਹੇ ਬੱਚਿਆਂ ਨੂੰ ਚਿੱਟੇ ਰੰਗ ਦੀ ਵੈਨ ਚਲਾ ਰਹੇ ਪੁਰਸ਼ਾਂ ਨੇ ਸੰਪਰਕ ਕੀਤਾ।
ਦੱਸ ਦਈਏ ਕਿ ਪਹਿਲੀ ਘਟਨਾ 18 ਨਵੰਬਰ ਨੂੰ ਮੈਲਬੌਰਨ ਦੇ ਪੂਰਬ ਵਿੱਚ ਵਾਪਰੀ, ਜਦੋਂ ਇੱਕ ਚਿੱਟੇ ਰੰਗ ਦੀ ਵੈਨ ਚਲਾ ਰਿਹਾ ਇੱਕ ਵਿਅਕਤੀ ਹੈਲੀ ਸਟਰੀਟ, ਬਲੈਕਬਰਨ ‘ਤੇ, ਦੁਪਹਿਰ 3.45 ਵਜੇ ਸਕੂਲ ਤੋਂ ਘਰ ਪੈਦਲ ਜਾ ਰਹੇ ਇੱਕ 11 ਸਾਲਾ ਲੜਕੇ ਕੋਲ ਪਹੁੰਚਿਆ। ਪੁਲਿਸ ਨੂੰ ਦੱਸਿਆ ਗਿਆ ਕਿ ਆਦਮੀ ਨੇ ਲੜਕੇ ਨੂੰ ਇਹ ਦੱਸਿਆ ਕਿ ਉਸਦੀ ਮਾਂ ਨੇ ਉਸਨੂੰ ਆਪਣੇ ਪੁੱਤਰ ਨੂੰ ਘਰ ਲੈ ਜਾਣ ਲਈ ਕਿਹਾ ਸੀ। ਪਰ ਲੜਕੇ ਨੇ ਪੇਸ਼ਕਸ਼ ਨੂੰ ਠੁਕਰਾ ਦਿੱਤਾ ਅਤੇ ਆਦਮੀ ਉੱਥੋਂ ਚਲਾ ਗਿਆ।
ਇਸ ਤੋਂ ਬਾਅਦ 27 ਨਵੰਬਰ ਨੂੰ ਵੀ ਇਕ ਅਜਿਹੀ ਹੀ ਘਟਨਾ ਵਾਪਰੀ ਜਦ ਇੱਕ ਚਿੱਟੇ ਰੰਗ ਦੀ ਵੈਨ ਚਲਾ ਰਿਹਾ ਇੱਕ ਵਿਅਕਤੀ ਮੈਲਬੌਰਨ ਦੇ ਉੱਤਰ-ਪੱਛਮ ਵਿੱਚ ਇੱਕ 14 ਸਾਲ ਦੀ ਲੜਕੀ ਕੋਲ ਆਇਆ। ਲੜਕੀ ਤੁਲਮਾਰੀਨ ਦੀ ਸਪਰਿੰਗ ਸਟ੍ਰੀਟ ‘ਤੇ ਸੈਰ ਕਰ ਰਹੀ ਸੀ ਇਸ ਦੌਰਾਨ ਆਦਮੀ ਨੇ ਕਾਰ ਨੂੰ ਹੌਲੀ ਕਰ ਦਿੱਤਾ ਅਤੇ ਉਸਨੂੰ ਆਪਣੀ ਵੈਨ ਵਿੱਚ ਜਾਣ ਲਈ ਕਿਹਾ। ਪਰ ਲੜਕੀ ਭੱਜ ਕੇ ਨੇੜੇ ਦੇ ਪਾਰਕ ਵਿੱਚ ਗਈ। ਪੁਲਿਸ ਵੱਲੋਂ ਬੱਚਿਆਂ ਦੇ ਮਾਪਿਆਂ ਨੂੰ ਸੁਚੇਤ ਰਹਿਣ ਲਈ ਕਿਹਾ ਜਾ ਰਿਹਾ ਹੈ
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/