Australia : ਅਸਟ੍ਰੇਲੀਆ ਦੇ ਵਿਕਟੋਰੀਆ ‘ਚ ਮਿਡਵਾਈਵਸ ਨੂੰ ਮਿਲੀ ਨਵੀਂ ਜਿੰਮੇਵਾਰੀ ; ਡਾਕਟਰਾਂ ਦਾ ਘਟੇਗਾ ਬੋਝ
ਮੈਲਬੌਰਨ ,2ਸਤੰਬਰ (ਵਿਸ਼ਵ ਵਾਰਤਾ)Australia: ਅਸਟ੍ਰੇਲੀਆ ਦੇ ਵਿਕਟੋਰੀਆ ਸੂਬੇ ‘ਚ ਹੁਣ ਮਿਡਵਾਈਵਸ ਨੂੰ ਨਵੀਂ ਜਿੰਮੇਵਾਰੀ ਅਤੇ ਤਾਕਤ ਦਿੱਤੀ ਗਈ ਹੈ। ਵਿਕਟੋਰੀਆ ਸੂਬੇ ‘ਚ ਹੁਣ ਮਿਡਵਾਈਵਸ ਮਰੀਜ਼ਾਂ ਨੂੰ ਮੁਢਲੀਆਂ ਦਵਾਈਆਂ ਤਜ਼ਵੀਜ ਕਰ ਸਕਣਗੀਆਂ। Health Minister Mary-Ann Thomas ਵਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ, ਉਹ ਹੁਣ ਡਾਕਟਰ ਦੀ ਬਜਾਏ ਖੁਦ ਮਰੀਜਾਂ ਨੂੰ ਸਥਾਨਕ ਅਨਸਥੀਸੀਆ, ਐਂਟੀਬਾਇਓਟਿਕਸ ਜਾਂ ਅਨਾਲਜੈਸਿਕ ਦਵਾਈਆਂ ਤਜ਼ਵੀਜ (prescribe) ਕਰ ਸਕਣਗੀਆਂ। ਪਰ ਇਸ ਲਈ ਉਨ੍ਹਾਂ ਨੂੰ ਘੱਟੋ ਘੱਟ ਤਿੰਨ ਸਾਲ ਦਾ ਕੁੱਲ ਵਕਤੀ ਕਲਿਨੀਕਲ ਤਜ਼ਰਬਾ ਅਤੇ ਸ਼ੈਡਿਊਲ 2,3,4,8 ਦਵਾਈਆਂ ਨੂੰ ਤਜ਼ਵੀਜ ਕਰਨ ਦੀ ਟਰੇਨਿੰਗ ਮਿਲ਼ੀ ਹੋਵੇ। ਨਵਾਂ ਨਿਯਮ ਅੱਜ ਤੋਂ ਯਾਨੀ 1 ਸਤੰਬਰ ਤੋਂ ਸੂਬੇ ਭਰ ਦੇ ਸਿਹਤ ਸੇਵਾ ਕੇਂਦਰਾਂ ‘ਚ ਲਾਗੂ ਕੀਤਾ ਗਿਆ ਹੈ।