Australia : ਫਰਜੀ ਪੜ੍ਹਾਈ ਕਰਵਾਉਣ ਵਾਲੇ ਕਾਲਜਾਂ ਤੇ ਆਸਟਰੇਲੀਆ ਨੇ ਕੀਤੀ ਸਖਤੀ ; 150 ਕਾਲਜ ਕੀਤੇ ਬੰਦ
ਮੈਲਬੌਰਨ, 23ਅਗਸਤ (ਗੁਰਪੁਨੀਤ ਸਿੱਧੂ)Australia: ਆਸਟ੍ਰੇਲੀਆ ਦੇ ਵਿੱਚ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਦੇ ਲਈ ਵੱਡੀ ਖਬਰ ਹੈ। ਆਸਟਰੇਲੀਆ ਦੀ ਸਰਕਾਰ ਹੁਣ ਵਿਦਿਆਰਥੀਆਂ ਨੂੰ ਫਰਜ਼ੀ ਪੜ੍ਹਾਈ ਕਰਾਉਣ ਵਾਲੇ ਕਾਲਜਾਂ ‘ਤੇ ਸਖਤੀ ਨਾਲ ਕੰਮ ਕਰ ਰਹੀ ਹੈ। ਜਾਣਕਾਰੀ ਮੁਤਾਬਕ 3800 ਕਾਲਜਾਂ ਦੇ ਵਿੱਚੋਂ 150 ਕਾਲਜ ਆਸਟਰੇਲੀਆ ਸਰਕਾਰ ਵੱਲੋਂ ਬੰਦ ਕਰ ਦਿੱਤੇ ਗਏ ਹਨ। ਇਹਨਾਂ ਕਾਲਜਾਂ ਦੇ ਵਿੱਚ ਬੇਨਿਯਮੀਆਂ ਸਾਹਮਣੇ ਆਈਆਂ ਸਨ ਅਤੇ ਕੋਰਸਾ ਦੇ ਨਾਂ ਤੇ ਵਿਦਿਆਰਥੀਆਂ ਦੇ ਨਾਲ ਧੋਖਾ ਹੋ ਰਿਹਾ ਸੀ। ਜਿਸ ਕਾਰਨ ਆਸਟਰੇਲੀਆ ਦੀ ਸਰਕਾਰ ਨੇ ਸਖਤ ਐਕਸ਼ਨ ਲੈਂਦਿਆਂ 150 ਕਾਲਜਾਂ ਨੂੰ ਬੰਦ ਕਰ ਦਿੱਤਾ ਹੈ। ਇਸੇ ਤਰ੍ਹਾਂ ਸਰਕਾਰ ਵੱਲੋਂ 140 ਕਾਲਜਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਸਮਾਂ ਰਹਿੰਦਿਆਂ ਇਹਨਾਂ ਕਾਲਜਾਂ ਦੇ ਵਿੱਚ ਸੁਧਾਰ ਨਾ ਕੀਤਾ ਗਿਆ ਤਾਂ ਇਨ੍ਹਾਂ ਨੂੰ ਵੀ ਕਾਰਵਾਈ ਦਾ ਸਾਹਮਣਾ ਕਰਨਾ ਪਵੇਗਾ।