Australia : ਕ੍ਰਿਪਟੋ ਕਰੰਸੀ ਦੇ ਚੱਕਰ ‘ਚ ਸਿੰਘ ਨੂੰ ਹੋਈ 3 ਸਾਲ ਦੀ ਜੇਲ੍ਹ, ਜਾਣੋ ਕੀ ਹੈ ਮਾਮਲਾ ?
ਮੈਲਬੌਰਨ, 14ਅਗਸਤ (ਗੁਰਪੁਨੀਤ ਸਿੱਧੂ )Australia : ਇਕ 39 ਸਾਲਾਂ ਸਿੰਘ ਦੇ ਅਕਾਉਂਟ ‘ਚ ਗ਼ਲਤੀ ਨਾਲ 10 ਮਿਲੀਅਨ ਡਾਲਰ ਦੀ ਕ੍ਰਿਪਟੋ ਕਰੰਸੀ ਆ ਗਈ ਜਿਸਨੂੰ ਉਸਨੇ ਵਾਪਿਸ ਕਰਨ ਦੀ ਬਜਾਏ ਖਰਚ ਕਰਨਾ ਸ਼ੁਰੂ ਕਰ ਦਿੱਤਾ। ਜੇ ਸਿੰਘ ਨਾਮ ਦੇ ਇਸ ਵਿਅਕਤੀ ਨੇ ਇਸ 10 ਮਿਲੀਅਨ ਡਾਲਰ ‘ਚੋ 6 ਮਿਲੀਅਨ ਖਰਚ ਵੀ ਕਰ ਲਿਆ ਹੈ। ਪਰ ਹੁਣ ਉਸਨੂੰ ਇਸ ਮਾਮਲੇ ‘ਚ ਅਦਾਲਤ ਵੱਲੋਂ 3 ਸਾਲ ਦੀ ਸਜ਼ਾ ਸੁਣਾਈ ਗਈ ਹੈ। ਦਰਅਸਲ ਇਹ ਮਾਮਲਾ 2021 ਦਾ ਹੈ ਜਦੋਂ ਉਸਨੇ ਆਪਣੀ ਜੀਵਨ ਸਾਥਣ ਦੇ ਅਕਾਊਂਟ ‘ਚ 100 ਡਾਲਰ ਜਮਾਂ ਕਰਵਾਏ ਸਨ। ਹੁਣ ਜਦੋਂ ਉਸਦੇ ਆਪਣੇ 100 ਡਾਲਰ ਵਾਪਿਸ ਦਿੱਤੇ ਜਾਣ ਦੀ ਮੰਗ ਕੀਤੀ ਤਾ ਗ਼ਲਤੀ ਨਾਲ ਕ੍ਰਿਪਟੋ ਦੇ ਸਟਾਫ ਨੇ ਉਸਦੇ ਖਾਤੇ ‘ਚ 10 ਮਿਲੀਅਨ ਡਾਲਰ ਦੀ ਰਕਮ ਟਰਾਂਸਫਰ ਕਰ ਦਿੱਤੀ, ਜਿਸਨੂੰ ਉਸਨੇ ਵਾਪਿਸ ਕਰਨ ਦੀ ਬਜਾਏ ਖਰਚ ਕਰਨਾ ਸ਼ੁਰੂ ਕਰ ਦਿੱਤਾ। ਪਿਛਲੀ ਸੁਣਵਾਈ ਦੌਰਾਨ ਸਿੰਘ ਨੇ ਅਦਾਲਤ ਨੂੰ ਦੱਸਿਆ ਸੀ ਕਿ ਉਸਨੂੰ ਲੱਗਿਆ ਸੀ ਕਿ ਉਸਨੇ ਕ੍ਰਿਪਟੋ ਤੋਂ ਕੋਈ ਲਾਟਰੀ ਜਿੱਤ ਲਈ ਹੈ। ਇਸ ਤੋਂ ਬਾਅਦ ਇਸ ਜੋੜੇ ਵਲੋਂ ਕਰੀਬ 160 ਟ੍ਰਾਂਸੈਕਸ਼ਨਾ ਕੀਤੀਆਂ ਗਈਆਂ ਜਿਨ੍ਹਾਂ ‘ਚ 6 ਮਿਲੀਅਨ ਡਾਲਰ ਦੇ ਕਰੀਬ ਖਰਚਾ ਕੀਤਾ ਗਿਆ। ਇਸ ਜੋੜੇ ਨੂੰ ਕ੍ਰਿਪਟੋ ਕੰਪਨੀ ਨੇ ਕਈ ਵਾਰ ਇਹ ਕਿਹਾ ਕਿ ਪੈਸੇ ਗ਼ਲਤੀ ਨਾਲ ਭੇਜੇ ਗਏ ਹਨ, ਇਹਨਾਂ ਨੂੰ ਵਾਪਸ ਕਰ ਦਿੱਤਾ ਜਾਵੇ। ਪਰ ਉਹਨਾਂ ਨੇ ਕੰਪਨੀ ਦੀਆਂ ਗੁਜ਼ਾਰਿਸ਼ਾਂ ਨੂੰ ਬਾਰ ਬਾਰ ਅਣਗੌਲਿਆ ਕੀਤਾ। ਫਿਲਹਾਲ ਇਸ ਮਾਮਲੇ ‘ਚ ਭਾਰਤੀ ਮੂਲ ਦੇ ਜੇ ਸਿੰਘ ਨਾਮ ਦੇ ਸਖ਼ਸ਼ ਨੂੰ 3 ਸਾਲ ਕੈਦ ਦੀ ਸਜ਼ਾ ਦਿੱਤੀ ਗਈ ਹੈ ਜਿਸ ਵਿਚੋਂ ਉਹ 361 ਦਿਨ ਦੀ ਜੇਲ੍ਹ ਪਹਿਲਾ ਹੀ ਕੱਟ ਚੁੱਕਾ ਹੈ। ਬਾਕੀ ਰਹਿੰਦੀ ਸਜ਼ਾ ਉਸਨੂੰ ਜੇਲ੍ਹ ‘ਚ ਰਹਿ ਦੇ ਕੱਟਣੀ ਪਵੇਗੀ।