Australia : ਪ੍ਰੀਤ ਸਿੰਘ ਨੇ Wyndham City ਕੌਂਸਲ ਦੇ ਬੇਮਿਨ ਵਾਰਡ ਤੋਂ ਜਿੱਤੀ ਕੌਂਸਲਰ ਦੀ ਚੋਣ
ਚੰਡੀਗੜ੍ਹ, 12ਨਵੰਬਰ(ਵਿਸ਼ਵ ਵਾਰਤਾ) ਪ੍ਰੀਤ ਸਿੰਘ ਨੇ ਆਸਟਰੇਲੀਆ ਵਿੱਚ ਵਿੰਡਹੈਮ ਸਿਟੀ ਕੌਂਸਲ ਦੀਆਂ ਚੋਣਾਂ ਵਿੱਚ ਲਿਬਰਲ ਪਾਰਟੀ ਵੱਲੋਂ ਬੇਮਿਨ ਵਾਰਡ (ਏਰੀਆ ਟਰੂਗਨੀਨਾ ਅਤੇ ਲੈਵਰਟਨ ਨਾਰਥ) ਕੌਂਸਲਰ ਦੀ ਚੋਣ ਲੜੀ ਸੀ। ਸ਼ਨੀਵਾਰ ਨੂੰ ਘੋਸ਼ਿਤ ਕੀਤੇ ਨਤੀਜਿਆਂ ਵਿੱਚ ਉਹਨਾਂ ਨੇ ਜਿੱਤ ਹਾਸਿਲ ਕੀਤੀ ਹੈ। ਇਸ ਵਿੱਚ ਉਨ੍ਹਾਂ ਨੇ ਆਪਣੇ ਵਿਰੋਧੀ ਲੇਬਰ ਪਾਰਟੀ ਦੇ ਨਿਕ ਲੈਂਡਬ੍ਰੋਕ ਨੂੰ ਹਰਾਇਆ। ਪ੍ਰੀਤ ਵਿੰਡਹੈਮ ਸਿਟੀ ਕੌਂਸਲ ਵਿੱਚ ਪਹਿਲੇ ਸਿੱਖ ਕੌਂਸਲਰ ਬਣ ਗਏ ਹਨ। ਕੌਂਸਲ ਦਾ ਕਾਰਜਕਾਲ ਚਾਰ ਸਾਲ ਦਾ ਹੁੰਦਾ ਹੈ। ਹੁਣ ਪ੍ਰੀਤ ਮੇਅਰ ਜਾਂ ਡਿਪਟੀ ਮੇਅਰ ਲਈ ਮਜ਼ਬੂਤ ਦਾਅਵੇਦਾਰ ਹਨ। ਕਿਉਂਕਿ ਉਨ੍ਹਾਂ ਦੀ ਲਿਬਰਲ ਪਾਰਟੀ ਨੂੰ ਬਹੁਮਤ ਮਿਲ ਗਿਆ ਹੈ, ਇਸ ਲਈ ਉਨ੍ਹਾਂ ਦਾ ਮੇਅਰ ਜਾਂ ਡਿਪਟੀ ਮੇਅਰ ਬਣਨਾ ਤੈਅ ਮੰਨਿਆ ਜਾ ਰਿਹਾ ਹੈ।
ਪ੍ਰੀਤ ਸਿੰਘ ਨੇ ਇਸ ਮੌਕੇ ਸਿੱਖ ਅਤੇ ਸਮੁੱਚੇ ਭਾਰਤੀ ਭਾਈਚਾਰੇ ਦੀ ਸੇਵਾ ਕਰਨ ਦਾ ਮੌਕਾ ਦੇਣ ਲਈ ਵਾਹਿਗੁਰੂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਿੱਤ ਦਾ ਸਿਹਰਾ ਸਮੁੱਚੇ ਭਾਰਤੀ ਭਾਈਚਾਰੇ ਨੂੰ ਜਾਂਦਾ ਹੈ। ਵਾਹਿਗੁਰੂ ਜੀ ਨੇ ਉਨ੍ਹਾਂ ਨੂੰ ਭਾਰਤੀ ਭਾਈਚਾਰੇ ਦੀ ਸੇਵਾ ਕਰਨ ਦਾ ਮੌਕਾ ਦਿੱਤਾ, ਉਹ ਇਸ ਨੂੰ ਤਨਦੇਹੀ ਨਾਲ ਕਰਨ ਦੀ ਕੋਸ਼ਿਸ਼ ਕਰਨਗੇ। ਪਹਿਲਾਂ ਵੀ ਸਮਾਜ ਸੇਵਾ ਕਰ ਰਹੇ ਸਨ। ਹੁਣ ਉਹਨਾਂ ਨੇ ਕੌਂਸਲ ਵਿੱਚ ਕੌਂਸਲਰ ਦਾ ਅਹੁਦਾ ਜਿੱਤ ਲਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/