Australia ਸਰਕਾਰ ਨੇ ਗੁਰੂ ਨਾਨਕ ਦੇਵ ਦੇ ਨਾਮ ਤੇ ਰੱਖਿਆ ਝੀਲ ਦਾ ਨਾਮ ; ਸਿੱਖ ਭਾਈਚਾਰੇ ਲਈ ਇਤਿਹਾਸਕ ਪਲ
ਮੈਲਬੌਰਨ,11ਨਵੰਬਰ(ਗੁਰਪੁਨੀਤ ਸਿੱਧੂ) ਸਿੱਖ ਭਾਈਚਾਰੇ ਦੇ ਯੋਗਦਾਨ ਅਤੇ ਕਦਰਾਂ-ਕੀਮਤਾਂ ਦਾ ਸਨਮਾਨ ਕਰਦੇ ਹੋਏ ਆਸਟ੍ਰੇਲੀਆਈ ਸਰਕਾਰ(Australian Government) ਨੇ ਅਧਿਕਾਰਤ ਤੌਰ ‘ਤੇ ਬਰਵਿਕ ਝੀਲ (Berwick Lake) ਦਾ ਨਾਂ ਬਦਲ ਕੇ ਸਿੱਖ ਧਰਮ ਦੇ ਪਹਿਲੇ ਗੁਰੂ ਅਤੇ ਸੰਸਥਾਪਕ – ਗੁਰੂ ਨਾਨਕ ਦੇਵ ਜੀ ਦੇ ਨਾਮ ‘ਤੇ ਰੱਖਿਆ ਹੈ।
ਇਹ ਪਲ ਸਮੂਹ ਸਿੱਖ ਭਾਈਚਾਰੇ ਲਈ ਇੱਕ ਇਤਿਹਾਸਕ ਪਲ ਹੈ। ਨਾਮ ਬਦਲਣ ਦਾ ਇਹ ਇਤਿਹਾਸਕ ਪਲ ਗੁਰੂ ਨਾਨਕ ਦੇਵ ਜੀ (Guru Nanak Dev Ji) ਦੀਆਂ ਪ੍ਰੇਰਨਾਦਾਇਕ ਸਿੱਖਿਆਵਾਂ ਦਾ ਜਸ਼ਨ ਮਨਾਉਂਦਾ ਹੈ, ਜੋ ਕਿ ਰਹਿਮ, ਸਮਾਨਤਾ ਅਤੇ ਏਕਤਾ ‘ਤੇ ਜ਼ੋਰ ਦਿੰਦਾ ਹੈ। ਬਰਵਿਕ ਝੀਲ ਦਾ ਨਾਮ ਬਦਲਣ ਦਾ ਕੰਮ 15 ਨਵੰਬਰ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਹੋਇਆ ਹੈ। ਇਸ ਤੋਂ ਇਲਾਵਾ, ਵਿਕਟੋਰੀਆ ਦੇ ਬਹੁ-ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ(Victorian Minister for Multicultural Affairs) ਇੰਗਰਿਡ ਸਟਿੱਟ (Ingrid Stitt) ਨੇ ਵਿਕਟੋਰੀਆ ਵਿੱਚ ਲੰਗਰ ਸਮਾਰੋਹ ਦੇ ਸਮਾਗਮਾਂ ਲਈ $600,000 ਫੰਡ ਦੇਣ ਦਾ ਐਲਾਨ ਕੀਤਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/