Australia : ਵਿਰੋਧੀ ਧਿਰ ਦੇ ਆਗੂ ਪੀਟਰ ਡਟਨ ਨੇ ਹਿੰਦੂ ਭਾਈਚਾਰੇ ਨੂੰ ਦਿੱਤੀਆਂ ਦੀਵਾਲੀ ਦੀਆਂ ਮੁਬਾਰਕਾਂ
ਮੈਲਬੌਰਨ, 31 ਅਕਤੂਬਰ (ਗੁਰਪੁਨੀਤ ਸਿੱਧੂ):ਆਸਟਰੇਲੀਆ ‘ਚ ਵਿਰੋਧੀ ਧਿਰ ਦੇ ਆਗੂ ਪੀਟਰ ਡਟਨ ਵੱਲੋਂ ਦੇਸ਼ ਵਿੱਚ ਵੱਸਦੇ 684,000 ਤੋਂ ਵੱਧ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਗਈਆਂ ਹਨ। ਪੀਟਰ ਡਟਨ ਵੱਲੋਂ ਦੀਵਾਲੀ ਦੀਆਂ ਵਧਾਈਆਂ ਦੇਣ ਲਈ ਇੱਕ ਖਾਸ ਵਧਾਈ ਪੱਤਰ ਵੀ ਜਾਰੀ ਕੀਤਾ ਗਿਆ ਹੈ।
ਸਮੂਹ ਹਿੰਦੂ ਭਾਈਚਾਰੇ ਨੂੰ ਵਧਾਈ ਦਿੰਦਿਆਂ ਉਨ੍ਹਾਂ ਲਿਖਿਆ ਹੈ ਕਿ, ਪ੍ਰਾਚੀਨ ਹਿੰਦੂ ਮਾਨਤਾਵਾਂ ਅਤੇ ਗਰੰਥ ਰਾਮਾਇਣ ਨਾਲ ਜੁੜੇ ਤਿਉਹਾਰ ਦਿਵਾਲੀ ਦੀਆਂ ਸਾਰੇ ਹਿੰਦੂ ਭਾਈਚਾਰੇ ਨੂੰ ਵਧਾਈਆਂ। ਸ੍ਰੀ ਰਾਮ ਵਲੋਂ ਰਾਵਣ ਨੂੰ ਹਰਾਉਣ ਤੋਂ ਬਾਅਦ ਦੀਵੇ ਜਗ੍ਹਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਸੀ ਜੋ ਪ੍ਰੰਪਰਾ ਅੱਜ ਤੱਕ ਜਾਰੀ ਹੈ। ਦੀਵਾਲੀ ਦੇ ਮੌਕੇ ‘ਤੇ, ਮੈਂ ਹਿੰਦੂ ਧਰਮ ਦੇ 684,000 ਤੋਂ ਵੱਧ ਆਸਟ੍ਰੇਲੀਅਨਾਂ ਨੂੰ ਮੁਬਾਰਕਬਾਦ ਦਿੰਦਾਂ ਹਾਂ ਅਤੇ ਉਨ੍ਹਾਂ ਦੇ ਦੇਸ਼ ਦੀ ਤਰੱਕੀ ਵਿਚ ਕੀਤੇ ਯਤਨਾਂ ਲਈ ਧੰਨਵਾਦ ਕਰਦਾ ਹਾਂ।