Australia : ਮੈਲਬੌਰਨ ‘ਚ ਔਜ਼ੀ ਇੰਡੀਅਨ ਫਰੈਂਡਜ਼ ਐਸੋਸੀਏਸ਼ਨ (A. I. F. A.) ਦਾ ਕੀਤਾ ਗਿਆ ਗਠਨ
ਕੇਵਲ ਸਿੰਘ ਸੰਧੂ ਪ੍ਰਧਾਨ, ਬਲਵੰਤ ਸਿੰਘ ਚਾਹਲ ਵਾਇਸ ਪ੍ਰਧਾਨ ਅਤੇ ਮਹਿੰਦਰ ਸਿੰਘ ਢਿੱਲੋਂ ਬਣੇ ਮੀਤ ਪ੍ਰਧਾਨ
ਜਸਵਿੰਦਰ ਸਿੰਘ ਬਰਾੜ ਅਤੇ ਰਣਜੀਤ ਸਿੰਘ ਨੰਬਰਦਾਰ ਬਣਾਏ ਗਏ ਸਰਪ੍ਰਸਤ
ਮੁਕੰਦ ਲਾਲ ਕੌਸ਼ਿਕ ਨੂੰ ਜਨਰਲ ਸੈਕਟਰੀ ਤੇ ਬਲਰਾਜ ਸਿੰਘ ਪੰਨੂ ਨੂੰ ਮਿਲੀ ਖਜਾਨਚੀ ਦੀ ਜ਼ਿੰਮੇਵਾਰੀ
ਮੈਲਬੌਰਨ, 12ਅਗਸਤ (ਗੁਰਪੁਨੀਤ ਸਿੱਧੂ)Australia : ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ‘ਚ ਭਾਰਤੀ ਭਾਈਚਾਰੇ ਵਲੋਂ ਲੋਕ ਹਿੱਤ ਦੇ ਕੰਮਾਂ ਲਈ ਔਜ਼ੀ ਇੰਡੀਅਨ ਫਰੈਂਡਜ਼ ਐਸੋਸੀਏਸ਼ਨ (A. I. F. A.) ਦਾ ਗਠਨ ਕੀਤਾ ਗਿਆ ਹੈ। ਭਾਰਤੀ ਭਾਈਚਾਰੇ ਦੇ ਉੱਘੇ ਸਮਾਜ ਸੇਵਕ ਸ.ਕੇਵਲ ਸਿੰਘ ਸੰਧੂ ਨੂੰ ਐਸੋਸੀਏਸਨ ਦਾ ਪ੍ਰੈਜ਼ੀਡੈਂਟ ਨਿਯੁਕਤ ਕੀਤਾ ਗਿਆ ਹੈ। ਜਸਵਿੰਦਰ ਸਿੰਘ ਬਰਾੜ ਅਤੇ ਰਣਜੀਤ ਸਿੰਘ ਨੰਬਰਦਾਰ ਇਸਦੇ ਸਰਪ੍ਰਸਤ ਵੱਜੋਂ ਕਾਰਜ਼ਰਤ ਰਹਿਣਗੇ। ਐਸੋਸੀਏਸ਼ਨ ਦੀ ਪਹਿਲੀ ਇਕੱਤਰਤਾ ਅਤੇ ਗਠਨ ਮੌਕੇ ਹੋਏ ਇੱਕਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸ.ਕੇਵਲ ਸਿੰਘ ਸੰਧੂ ਨੇ ਦੱਸਿਆ ਕਿ ਇਸਦਾ ਮੁੱਖ ਮਕਸਦ ਲੋਕ ਭਲਾਈ ਲੋਕ ਹਿਤ ਦੇ ਕੰਮ ਕਰਨਾ ਹੈ।
ਐਸੋਸੀਏਸ਼ਨ ਵੱਲੋਂ ਭਾਰਤੀ ਭਾਈਚਾਰੇ ਦੀ ਹਰ ਮੁਸ਼ਕਿਲ ‘ਚ ਸਹਾਇਤਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ। ਕਿਸੇ ਵੀ ਤਰਾਂ ਦੀ ਮੁਸ਼ਕਿਲ ‘ਚ ਘਿਰੇ ਭਾਈਚਾਰੇ ਦੇ ਮੈਂਬਰ ਐਸੋਸੀਏਸ਼ਨ ਨਾਲ ਸੰਪਰਕ ਕਰ ਸਕਦੇ ਹਨ। ਸ੍ਰੀ ਮੁਕੰਦ ਲਾਲ ਕੌਸ਼ਿਕ ਨੂੰ ਐਸੋਸੀਏਸ਼ਨ ਦੇ ਜਨਰਲ ਸਕੱਤਰ ਬਣਾਇਆ ਗਿਆ ਹੈ ਅਤੇ ਬਲਵੰਤ ਸਿੰਘ ਚਾਹਲ ਨੂੰ ਇਸਦਾ ਵਾਇਸ ਪ੍ਰੈਜ਼ੀਡੈਂਟ ਨਿਯੁਕਤ ਕੀਤਾ ਗਿਆ ਹੈ। ਬਲਰਾਜ ਸਿੰਘ ਪੰਨੂ ਖ਼ਜ਼ਾਨਚੀ ਦੇ ਤੌਰ ‘ਤੇ ਕਾਰਜਭਾਰ ਸੰਭਾਲਣਗੇ।