Arvind ਕੇਜਰੀਵਾਲ ਨੇ RSS ਮੁਖੀ ਮੋਹਨ ਭਾਗਵਤ ਨੂੰ ਲਿਖੀ ਚਿੱਠੀ
- ਬੀਜੇਪੀ ਬਾਰੇ ਪੁੱਛੇ ਇਹ ਸਵਾਲ
ਨਵੀ ਦਿੱਲੀ, 1 ਜਨਵਰੀ: ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਸ਼ਟਰੀ ਸਵੈ ਸੇਵਕ ਸੰਘ ਦੇ ਮੁਖੀ ਮੋਹਨ ਭਾਗਵਤ ਨੂੰ ਚਿੱਠੀ ਲਿਖੀ ਹੈ। ਮੋਹਨ ਭਾਗਵਤ ਨੂੰ ਲਿਖੀ ਚਿੱਠੀ ‘ਚ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਤੋਂ ਕਈ ਸਵਾਲ ਪੁੱਛੇ ਹਨ।ਉਨ੍ਹਾਂ ਨੇ ਭਾਗਵਤ ਨੂੰ 4 ਸਵਾਲ ਪੁੱਛੇ ਹਨ।
ਅਰਵਿੰਦ ਕੇਜਰੀਵਾਲ ਨੇ ਮੋਹਨ ਭਾਗਵਤ ਨੂੰ ਪੱਤਰ ਲਿਖ ਕੇ ਪੁੱਛਿਆ ਹੈ ਕਿ ਭਾਜਪਾ ਨੇ ਪਿਛਲੇ ਸਮੇਂ ਵਿੱਚ ਜੋ ਵੀ ਗਲਤ ਕੀਤਾ ਹੈ, ਕੀ ਆਰਐਸਐਸ ਸਮਰਥਨ ਕਰਦਾ ਹੈ? ਭਾਜਪਾ ਆਗੂ ਖੁੱਲ੍ਹੇਆਮ ਪੈਸੇ ਵੰਡ ਰਹੇ ਹਨ, ਕੀ RSS ਵੋਟ ਖਰੀਦਣ ਦਾ ਸਮਰਥਨ ਕਰਦਾ ਹੈ? ਦਲਿਤ, ਪੂਰਵਾਂਚਲੀ ਦੀਆਂ ਵੋਟਾਂ ਵੱਡੇ ਪੱਧਰ ‘ਤੇ ਕੱਟੀਆਂ ਜਾ ਰਹੀਆਂ ਹਨ, ਕੀ ਇਹ ਲੋਕਤੰਤਰ ਲਈ ਚੰਗਾ ਹੈ? ਕੀ ਆਰਐਸਐਸ ਨੂੰ ਨਹੀਂ ਲੱਗਦਾ ਕਿ ਭਾਜਪਾ ਲੋਕਤੰਤਰ ਨੂੰ ਕਮਜ਼ੋਰ ਕਰ ਰਹੀ ਹੈ?
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/