Apple ਦਾ ਸਭ ਤੋਂ ਸਸਤਾ iPhone ਇਸ ਸਾਲ ਹੋਵੇਗਾ ਲਾਂਚ
- ਮਿਲਣਗੇ ਇਹ ਫੀਚਰਸ
- ਕੀਮਤ ਜਾਣ ਹੋ ਜਾਓਗੇ ਹੈਰਾਨ!
ਨਵੀ ਦਿੱਲੀ 13 ਜਨਵਰੀ : ਐਪਲ ਦੇ 4th ਜਨਰੇਸ਼ਨ ਆਈਫੋਨ SE ਨੂੰ ਇਸ ਸਾਲ ਅਧਿਕਾਰਤ ਤੌਰ ‘ਤੇ ਲਾਂਚ ਕੀਤਾ ਜਾ ਸਕਦਾ ਹੈ। ਇਨ੍ਹੀਂ ਦਿਨੀਂ iPhone SE 4 ਨੂੰ ਲੈ ਕੇ ਕਈ ਅਫਵਾਹਾਂ ਸਾਹਮਣੇ ਆ ਰਹੀਆਂ ਹਨ। ਹੁਣ ਇਸ ਦੇ ਫੀਚਰਸ ਬਾਰੇ ਵੀ ਕੁਝ ਵੇਰਵੇ ਸਾਹਮਣੇ ਆਏ ਹਨ। ਇਹ ਫੋਨ ਸਭ ਤੋਂ ਘੱਟ ਕੀਮਤ ‘ਤੇ ਲਾਂਚ ਹੋਣ ਵਾਲਾ ਐਪਲ ਦਾ ਪਹਿਲਾ ਸਮਾਰਟਫੋਨ ਹੋ ਸਕਦਾ ਹੈ। iPhone SE 4 ਵਿੱਚ ਕਿਹੜੀਆਂ ਵਿਸ਼ੇਸ਼ਤਾਵਾਂ ਹੋਣਗੀਆਂ? ਆਓ ਜਾਣਦੇ ਹਾਂ
ਐਪਲ ਦੇ ਆਉਣ ਵਾਲੇ ਆਈਫੋਨ ‘ਚ ਫੋਟੋ-ਵੀਡੀਓਗ੍ਰਾਫੀ ਲਈ 48 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਮਿਲ ਸਕਦਾ ਹਾਂ। ਸੰਭਾਵਨਾ ਹੈ ਕਿ ਇਸ ਫੋਨ ਨੂੰ iPhone 16e ਵੀ ਕਿਹਾ ਜਾ ਸਕਦਾ ਹੈ। ਇਹ iPhone 16 ਦਾ ਸਸਤਾ ਸੰਸਕਰਣ ਵੀ ਹੋ ਸਕਦਾ ਹੈ।
ਮੀਡੀਆ ਰਿਪੋਰਟਸ ਦੇ ਅਨੁਸਾਰ, iPhone SE 4/iPhone 16e ਜਲਦੀ ਹੀ ਬਾਜ਼ਾਰ ਵਿੱਚ ਆ ਸਕਦਾ ਹੈ। ਇਸ ਦੀ ਡਿਸਪਲੇ ਸਾਈਜ਼ 6.06 ਇੰਚ ਹੋ ਸਕਦੀ ਹੈ। ਇਹ ਫੁੱਲ HD+ LTPS OLED ਡਿਸਪਲੇ ਹੋਵੇਗੀ। ਜਿਸ ਦਾ ਰਿਫਰੈਸ਼ ਰੇਟ 60Hz ਹੋ ਸਕਦਾ ਹੈ। ਸਮਾਰਟਫੋਨ ‘ਚ ਫੇਸ ਆਈਡੀ ਸਪੋਰਟ ਮਿਲ ਸਕਦਾ ਹੈ। ਆਈਫੋਨ 16 ਦੀ ਤਰ੍ਹਾਂ ਇਸ ਨੂੰ ਐਪਲ ਦੇ A18 ਬਾਇਓਨਿਕ ਚਿੱਪਸੈੱਟ ਨਾਲ ਲੈਸ ਕੀਤਾ ਜਾ ਸਕਦਾ ਹੈ। ਸੰਭਵ ਹੈ ਕਿ ਇਸ ਫੋਨ ‘ਚ ਸਿਰਫ ਸਿੰਗਲ ਰਿਅਰ ਕੈਮਰਾ ਮਿਲ ਸਕਦਾ ਹੈ। ਰਿਪੋਰਟਾਂ ਮੁਤਾਬਕ iPhone SE 4 ਦੀ ਕੀਮਤ 499 ਡਾਲਰ (ਕਰੀਬ 43 ਹਜ਼ਾਰ ਰੁਪਏ) ਤੋਂ 549 ਡਾਲਰ ਦੇ ਵਿਚਕਾਰ ਹੋਵੇਗੀ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/