Andhra Pradesh ਦੇ ਮੁੱਖ ਮੰਤਰੀ ਨੇ ਸੂਬੇ ਵਿੱਚ ਘਟਦੀ ਆਬਾਦੀ ਨੂੰ ਲੈ ਕੇ ਲਿਆ ਫੈਸਲਾ
2 ਬੱਚਿਆਂ ਤੋਂ ਵੱਧ ਵਾਲੇ ਹੀ ਸੂਬੇ ਵਿੱਚ ਲੜ ਸਕਣਗੇ ਲੋਕਲ ਬਾਡੀ ਚੋਣਾਂ
ਚੰਡੀਗੜ੍ਹ, 21 ਅਕਤੂਬਰ(ਵਿਸ਼ਵ ਵਾਰਤਾ) ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ ਨਾਇਡੂ ਨੇ ਕਿਹਾ ਕਿ ਰਾਜ ਵਿੱਚ ਲੋਕਾਂ ਦੀ ਵਧਦੀ ਔਸਤ ਉਮਰ ਚਿੰਤਾ ਦਾ ਵਿਸ਼ਾ ਹੈ। ਪਰਿਵਾਰਾਂ ਵਿੱਚ ਘੱਟੋ-ਘੱਟ ਦੋ ਜਾਂ ਵੱਧ ਬੱਚੇ ਹੋਣੇ ਚਾਹੀਦੇ ਹਨ। ਆਉਣ ਵਾਲੇ ਸਮੇਂ ਵਿੱਚ ਸਿਰਫ਼ ਉਹੀ ਲੋਕਲ ਬਾਡੀ ਚੋਣਾਂ ਲੜ ਸਕਣਗੇ ਜਿਨ੍ਹਾਂ ਦੇ ਦੋ ਜਾਂ ਦੋ ਤੋਂ ਵੱਧ ਬੱਚੇ ਹਨ। ਸੂਬਾ ਸਰਕਾਰ ਜਲਦੀ ਹੀ ਇਸ ਲਈ ਕਾਨੂੰਨ ਬਣਾਏਗੀ। ਨਾਇਡੂ ਨੇ ਅੱਗੇ ਕਿਹਾ ਕਿ ਆਂਧਰਾ ਪ੍ਰਦੇਸ਼ ਦੇ ਕਈ ਜ਼ਿਲ੍ਹੇ ਅਜਿਹੇ ਹਨ ਜਿੱਥੇ ਪਿੰਡਾਂ ਵਿੱਚ ਸਿਰਫ਼ ਬਜ਼ੁਰਗ ਹੀ ਰਹਿ ਗਏ ਹਨ। ਦੱਖਣੀ ਰਾਜਾਂ ਵਿੱਚ ਪ੍ਰਜਨਨ ਦਰ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ। ਜਿੱਥੇ ਦੇਸ਼ ਵਿੱਚ ਔਸਤ ਜਣਨ ਦਰ 2.1 ਹੈ, ਦੱਖਣੀ ਰਾਜਾਂ ਵਿੱਚ ਇਹ ਅੰਕੜਾ 1.6 ਤੱਕ ਡਿੱਗ ਗਿਆ ਹੈ। ਮੁੱਖ ਮੰਤਰੀ ਨੇ ਕਿਹਾ, ਪਹਿਲਾਂ ਉਹ ਆਬਾਦੀ ਕੰਟਰੋਲ ਦੀ ਗੱਲ ਕਰਦੇ ਸਨ, ਪਰ ਹੁਣ ਸਥਿਤੀ ਬਦਲ ਗਈ ਹੈ।