ਖੁੱਲ੍ਹ ਗਏ ਸਕੂਲ ਪਰ ਬੱਚਿਆਂ ਦੀ ਹਾਜ਼ਰੀ ਥੋੜ੍ਹੀ ਘੱਟ , ਪੁਖਤਾ ਬੰਦੋਬਸਤ
ਅੰਮ੍ਰਿਤਸਰ,1ਜੁਲਾਈ(ਵਿਸ਼ਵ ਵਾਰਤਾ)- : ਵੱਧ ਰਹੀ ਗਰਮੀ ਦੇ ਪ੍ਰਕੋਪ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਇੱਕ ਮਹੀਨੇ ਤੋਂ ਵੱਧ ਦੀਆਂ ਛੁੱਟੀਆਂ ਪੰਜਾਬ ਦੇ ਸਕੂਲਾਂ ਵਿੱਚ ਪਾਈਆਂ ਗਈਆਂ ਸਨ। AMRITSAR NEWS ਤੇ 30 ਜੂਨ ਤੱਕ ਸਕੂਲ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਸਨ ਤੇ ਪਹਿਲੀ ਜੁਲਾਈ ਨੂੰ ਪੰਜਾਬ ਭਰ ਦੇ ਸਕੂਲ ਖੋਲਣ ਦੇ ਆਦੇਸ਼ ਵੀ ਜਾਰੀ ਕੀਤੇ ਗਏ ਸਨ। ਜਿਸ ਦੇ ਚਲਦੇ ਅੱਜ ਪਹਿਲੀ ਜੁਲਾਈ ਨੂੰ ਪੰਜਾਬ ਭਰ ਦੇ ਸਾਰੇ ਸਕੂਲ ਖੋਲ ਦਿੱਤੇ ਗਏ ਹਨ। ਉੱਥੇ ਹੀ ਅੱਜ ਪਹਿਲੇ ਦਿਨ ਸਕੂਲ ਆਉਣ ਵਾਲੇ ਬੱਚਿਆਂ ਦੇ ਚਿਹੇ ਤੇ ਕਾਫੀ ਖੁਸ਼ੀ ਨਜ਼ਰ ਆਈ ਤੇ ਟੀਚਰ ਵੀ ਕਾਫੀ ਉਤਸ਼ਾਹ ਵਿੱਚ ਦਿਖਾਈ ਦਿੱਤੇ ਇਸ ਮੌਕੇ ਸਕੂਲ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਕਹਿਣਾ ਸੀ ਕਿ ਕਾਫੀ ਗਰਮੀ ਦੇ ਕਰਕੇ ਪੰਜਾਬ ਸਰਕਾਰ ਵੱਲੋਂ ਇੱਕ ਮਹੀਨੇ ਤੋਂ ਵੱਧਦੀਆਂ ਜਿਹੜੀਆਂ ਛੁੱਟੀਆਂ ਦਿੱਤੀਆਂ ਗਈਆਂ ਸਨ ਜਿਸ ਦੇ ਚਲਦੇ ਅੱਜ ਸਕੂਲ ਖੁੱਲੇ ਗਏ ਹਨ ਤੇ ਉੱਥੇ ਹੀ ਬੱਚੇ ਵੀ ਸਕੂਲ ਆ ਰਹੇ ਹਨ ਤੇ ਉਹਨਾਂ ਦੇ ਚਿਹਰਿਆਂ ਤੇ ਵੀ ਕਾਫੀ ਖੁਸ਼ੀ ਨਜ਼ਰ ਆ ਰਹੀ ਹੈ। ਕਿਉਂਕਿ ਕਾਫੀ ਲੰਬਾ ਸਮਾਂ ਘਰ ਵਿੱਚ ਬੈਠ ਕੇ ਬੱਚੇ ਬੋਰ ਹੋ ਗਏ ਸਨ। ਇਸ ਦੇ ਚਲਦੇ ਆਏ ਸਕੂਲ ਖੋਲਣ ਨਾਲ ਉਹਨਾਂ ਦੇ ਚਿਹਰਿਆਂ ਤੇ ਕਾਫੀ ਰੌਣਕ ਦਿਖਾਈ ਦੇ ਰਹੀ ਹੈ। ਉੱਥੇ ਹੀ ਸਕੂਲ ਦੇ ਸਟਾਫ ਦੇ ਵੀ ਚਿਹਰਿਆਂ ਤੇ ਕਾਫੀ ਰੌਣਕ ਦਿਖਾਈ ਦੇ ਰਹੀ ਹੈ। ਉਹਨਾਂ ਕਿਹਾ ਕਿ ਪੱਧਰੀ ਗਰਮੀ ਦੇ ਚਲਦੇ ਪੰਜਾਬ ਸਰਕਾਰ ਨੂੰ ਜਿਹੜੀਆਂ ਛੁੱਟੀਆਂ ਪਾਈਆਂ ਗਈਆਂ ਸਨ ਅੱਜ ਖਤਮ ਹੋ ਗਈਆਂ ਹਨ ਉੱਥੇ ਸਕੂਲ ਪ੍ਰਸ਼ਾਸਨ ਵੱਲੋਂ ਵੀ ਇਸ ਗਰਮੀ ਨੂੰ ਲੈ ਕੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਉਹਨਾਂ ਕਿਹਾ ਕਿ ਹਰੇਕ ਕਮਰੇ ਵਿੱਚ ਪੱਖੇ ਅਤੇ ਠੰਡੇ ਪਾਣੀ ਦੀਆਂ ਮਸ਼ੀਨਾਂ ਲਗਾਈਆਂ ਹੋਈਆਂ ਹਨ ਤਾਂ ਕਿ ਕਿਸੇ ਵੀ ਬੱਚੇ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਉਹਨਾਂ ਕਿਹਾ ਕਿ ਅੱਜ ਪਹਿਲਾ ਦਿਨ ਹੋਣ ਕਰਕੇ ਬੱਚਿਆਂ ਦੀ ਹਾਜ਼ਰੀ ਥੋੜੀ ਘੱਟ ਨਜ਼ਰ ਆ ਰਹੀ ਹੈ ਇੱਕ ਦੋ ਦਿਨ ਦੇ ਵਿੱਚ ਇਹ ਹਾਜ਼ਰੀ ਪੂਰੀ ਹੋ ਜਾਵੇਗੀ । AMRITSAR NEWS