ਅੰਮ੍ਰਿਤਸਰ, 29 ਜੂਨ (ਵਿਸ਼ਵ ਵਾਰਤਾ) : ਮਾਨਾਵਾਲਾ ਗੁਰੂ ਟੋਲ ਪਲਾਜਾ (AMRITSAR NEWS 🙂 ਦੇ ਮੁਲਾਜ਼ਮਾਂ ਤੇ ਪੀਆਰਟੀਸੀ ਦੇ ਕੰਡਕਟਰ ਦੇ ਨਾਲ ਹੋਈ ਝੜਪ ਜਿਸ ਦੇ ਦੌਰਾਨ ਕੰਡਕਟਰ ਦਾ ਕਹਿਣਾ ਹੈ ਕਿ ਮੇਰੇ ਨਾਲ ਕੁੱਟਮਾਰ ਕੀਤੀ ਗਈ ਹੈ ਤੇ ਟੋਲ ਪਲਾਜਾ ਦੇ ਮੁਲਾਜ਼ਮਾਂ ਵੱਲੋਂ ਸਿਰ ਦੇ ਵਿੱਚ ਕੜੇ ਤੇ ਰਾੜ ਮਾਰੀ ਗਈ ਹੈ ਉਧਰ ਜੇ ਗੱਲ ਕਰੀਏ ਟੋਲ ਪਲਾਜਾ ਮੁਲਾਜ਼ਮਾਂ ਦੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਸ਼ੁਰੂ ਵਿੱਚ ਕੰਡਕਟਰ ਨੇ ਹੀ ਲੜਾਈ ਸ਼ੁਰੂ ਕੀਤੀ ਤੇ ਇੱਕ ਸਰਦਾਰ ਦੀ ਪੱਗ ਲਾ ਦਿੱਤੀ ਇਸ ਨੂੰ ਲੈ ਕੇ ਹੋਇਆ ਸੀ ਝਗੜਾ ਪੀਆਰਟੀਸੀ ਦੇ ਡਰਾਈਵਰਾਂ ਵੱਲੋਂ ਅੰਮ੍ਰਿਤਸਰ ਤੋਂ ਦਿੱਲੀ ਜਾਣ ਵਾਲਾ ਹਾਈਵੇ ਰੋਡ ਕੀਤਾ ਗਿਆ ਜਾਮ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।