ਅੰਮ੍ਰਿਤਸਰ ( AMRITSAR NEWS )27 ਜੂਨ (ਵਿਸ਼ਵ ਵਾਰਤਾ)- ਦੇ ਥਾਣਾ ਲੋਪੋਕੇ ਦੇ ਅਧੀਨ ਆਉਂਦੇ ਪਿੰਡ ਕਾਕੜ ਤ੍ਰਿਨ ਵਿੱਚ ਜਮੀਨ ਦੇ ਝਗੜੇ ਨੂੰ ਲੈ ਕੇ ਚੱਲੀਆਂ ਗੋਲੀਆਂ ਚੱਲਣ ਦੇ ਨਾਲ ਦੋ ਵਿਅਕਤੀਆਂ ਦੀ ਹੋਈ ਮੌਕੇ ਤੇ ਮੌਤ ਤੇ ਜਿਸਦੇ ਚਲਦੇ ਪੰਜ ਲੋਕ ਗੰਭੀਰ ਰੂਪ ਵਿੱਚ ਹੋਏ ਜ਼ਖਮੀ ਜਖਮੀਆਂ ਨੂੰ ਅੰਮ੍ਰਿਤਸਰ ਦੇ ਨੇ ਜੀ ਹਸਪਤਾਲ ਵਿੱਚ ਕਰਵਾਇਆ ਗਿਆ ਦਾਖਲ ਪੁਲਿਸ ਅਧਿਕਾਰੀ ਪੁੱਜੇ ਮੌਕੇ ਤੇ ਜਾਂਚ ਕੀਤੀ ਸ਼ੁਰੂ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ 40 ਸਾਲ ਪਹਿਲੇ ਉਹਨਾਂ ਦੀ ਜਮੀਨ ਦਾ ਵਟਾਂਦਰਾ ਮਜਬੀ ਸਿੰਘਾਂ ਦੇ ਨਾਲ ਹੋਇਆ ਸੀ ਤੇ ਜਿਸ ਦੇ ਚਲਦੇ ਅੱਜ ਉਹਨਾਂ ਵੱਲੋਂ ਆਪਣੇ ਕੁਝ ਬੰਦਿਆਂ ਨੂੰ ਨਾਲ ਲੈ ਕੇ ਨਜਾਇਜ਼ ਹਥਿਆਰਾਂ ਦੇ ਨਾਲ ਸਾਡੇ ਤੇ ਆ ਕੇ ਇਕਦਮ ਹਮਲਾ ਕਰ ਦਿੱਤਾ ਗਿਆ ਜਿਸ ਦੇ ਚਲਦੇ ਸਾਡੇ ਦੋ ਵਿਅਕਤੀਆ ਦੀ ਮੌਕੇ ਤੇ ਹੀ ਮੌਤ ਹੋ ਗਈ ਉਹਨਾਂ ਕਿਹਾ ਕਿ ਸਾਡੇ ਪੰਜ ਬੰਦੇ ਗੰਭੀਰ ਰੂਪ ਜਖਮੀ ਹੋ ਗਏ ਆ ਜਿਨਾਂ ਨੂੰ ਇਲਾਜ ਦੇ ਲਈ ਹਸਪਤਾਲ ਵੀ ਦਾਖਲ ਕਰਵਾਇਆ ਗਿਆ ਹੈ। ਉੱਥੇ ਹੀ ਉਹਨਾਂ ਕਿਹਾ ਕਿ ਇਹ ਨਜਾਇਜ਼ ਹਥਿਆਰ ਕਿੱਥੋਂ ਆ ਰਹੇ ਹਨ ਤੇ ਕੌਣ ਇਹਨਾਂ ਨੂੰ ਸਪਲਾਈ ਕਰ ਰਿਹਾ ਹੈ ਅੱਜ ਵੀ ਇਹਨਾਂ ਨਜਾਇਜ਼ ਹਥਿਆਰਾਂ ਤੇ ਚਲਦੇ ਸਾਡੇ ਦੋ ਪਰਿਵਾਰਿਕ ਮੈਂਬਰਾਂ ਦੀ ਮੌਤ ਹੋ ਗਈ ਹੈ ਤੇ ਪੰਜ ਲੋਕ ਗੰਭੀਰ ਰੂਪ ਜਖਮੀ ਹੋ ਗਏ ਹਨ। ਅਸੀਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕਰਦੇ ਹਾਂ
ਉੱਥੇ ਹੀ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਭੁਪਿੰਦਰ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਥਾਣਾ ਲੋਪੋਕੇ ਦੇ ਪਿੰਡ ਕਾਕੜ ਤਰੀਨ ਦੇ ਵਿੱਚ ਅੱਜ ਗੋਲੀਆਂ ਚੱਲਣ ਦੇ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਹਨ ਤੇ ਚਾਰ ਵਿਅਕਤੀ ਗੰਭੀਰ ਰੂਪ ਜਖਮੀ ਹੋਏ ਹਨ ਜਿਨਾਂ ਨੂੰ ਅੰਮ੍ਰਿਤਸਰ ਦੇ ਨਿਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਅਸੀਂ ਮੌਕੇ ਤੇ ਪੁੱਜੇ ਹਾਂ ਜਾਂਚ ਕੀਤੀ ਜਾ ਰਹੀ ਹੈ।