Amritsar ਤੋਂ ਸਾਂਸਦ ਗੁਰਜੀਤ ਸਿੰਘ ਔਜਲਾ ਨੂੰ ਵੱਡਾ ਸਦਮਾ
- ਮਾਤਾ ਦਾ ਹੋਇਆ ਦਿਹਾਂਤ
ਅੰਮ੍ਰਿਤਸਰ , 11 ਜਨਵਰੀ : ਸਾਂਸਦ ਗੁਰਜੀਤ ਸਿੰਘ ਔਜਲਾ ਦੀ ਮਾਤਾ ਦਾ ਅੱਜ ਦਿਹਾਂਤ ਹੋ ਗਿਆ। ਉਨ੍ਹਾਂ ਦੀ ਮਾਤਾ ਗੁਰਮੀਤ ਕੌਰ ਔਜਲਾ 85 ਸਾਲ ਦੀ ਸੀ ਅਤੇ ਦਿੱਲੀ ਵਿਚ ਜ਼ੇਰੇ ਇਲਾਜ ਸਨ। ਉਨ੍ਹਾਂ ਨੇ ਅੱਜ (ਸ਼ਨੀਵਾਰ) ਸ਼ਾਮ ਨੂੰ ਆਖਰੀ ਸਾਹ ਲਏ। ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਦਾ ਅੰਤਿਮ ਸੰਸਕਾਰ ਭਲਕੇ ਐਤਵਾਰ, 12 ਜਨਵਰੀ ਨੂੰ ਦੁਪਹਿਰ 1 ਵਜੇ ਗੁਮਟਾਲਾ ਪਿੰਡ ਵਿਖੇ ਕੀਤਾ ਜਾਵੇਗਾ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/