Amritsar : ਅੰਮ੍ਰਿਤਸਰ ਵਿੱਚ ਹਿਮਾਚਲ ਦੀਆਂ ਬੱਸਾਂ ਦੀ ਭੰਨਤੋੜ ; ਬੱਸਾਂ ’ਤੇ ਲਿਖੇ ਖਾਲਿਸਤਾਨ ਨਾਅਰੇ
ਚੰਡੀਗੜ੍ਹ, 22ਮਾਰਚ(ਵਿਸ਼ਵ ਵਾਰਤਾ) Amritsar : ਅੰਮ੍ਰਿਤਸਰ ‘ਚ ਹਿਮਾਚਲ ਦੀਆਂ ਬੱਸਾਂ ‘ਤੇ ਹਮਲਾ ਹੋਣ ਦੀ ਖਬਰ ਹੈ। ਬੀਤੀ ਰਾਤ ਹਿਮਾਚਲ ਪ੍ਰਦੇਸ਼ ਦੀਆਂ ਚਾਰ ਬੱਸਾਂ ’ਤੇ ਖਾਲਿਸਤਾਨ ਦੇ ਨਾਅਰੇ ਲਿਖੇ ਜਾਣ ਅਤੇ ਸ਼ੀਸ਼ਿਆਂ ਦੀ ਭੰਨਤੋੜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਅੰਮ੍ਰਿਤਸਰ ਬੱਸ ਸਟੈਂਡ ਦੀ ਹੈ, ਜਿੱਥੇ ਅਣਪਛਾਤੇ ਸਮਾਜ ਵਿਰੋਧੀ ਅਨਸਰਾਂ ਨੇ ਅੰਮ੍ਰਿਤਸਰ ਬੱਸ ਸਟੈਂਡ ‘ਤੇ ਹਿਮਾਚਲ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਬੱਸਾਂ ‘ਤੇ ਕਾਲੇ ਰੰਗ ਦੀ ਸਪਰੇਅ ਨਾਲ ‘ਖਾਲਿਸਤਾਨ’ ਲਿਖ ਕੇ ਭੰਨਤੋੜ ਕੀਤੀ।
ਅੱਜ ਸਵੇਰੇ ਅੰਮ੍ਰਿਤਸਰ ਬੱਸ ਸਟੈਂਡ ‘ਤੇ ਖੜੀਆਂ HRTC ਬੱਸਾਂ ‘ਤੇ ਕਾਲੇ ਰੰਗ ਦੇ ਸਪ੍ਰੇ ਨਾਲ ‘ਖਾਲਿਸਤਾਨ’ ਲਿਖਿਆ ਹੋਇਆ ਸੀ ਅਤੇ ਉਨ੍ਹਾਂ ਦੀਆਂ ਖਿੜਕੀਆਂ ਟੁੱਟੀਆਂ ਹੋਈਆਂ ਸਨ। ਜਦੋਂ ਸਵੇਰੇ ਬੱਸ ਡਰਾਈਵਰਾਂ ਅਤੇ ਕੰਡਕਟਰਾਂ ਨੇ ਇਹ ਦੇਖਿਆ ਤਾਂ ਉਨ੍ਹਾਂ ਨੇ ਤੁਰੰਤ ਅਧਿਕਾਰੀਆਂ ਅਤੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਵਲੋਂ ਇਸ ਸੰਬੰਧੀ ਅਣਪਛਾਤੇ ਵਿਅਕਤੀਆਂ ਦੇ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/