Amritsar : ਸਾਬਕਾ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਅਤੇ ਸੁਖਬੀਰ ਬਾਦਲ ਧਾਰਮਿਕ ਸਜ਼ਾ ਮਿਲਣ ਤੋਂ ਬਾਅਦ ਦਰਬਾਰ ਸਾਹਿਬ ਵਿਖੇ ਕਰ ਹਨ ਪਹਿਰੇਦਾਰੀ, ਦੇਖੋ ਤਸਵੀਰਾਂ
ਚੰਡੀਗੜ੍ਹ, 3ਦਸੰਬਰ(ਵਿਸ਼ਵ ਵਾਰਤਾ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬੀਤੇ ਦਿਨ ਸੁਣਾਈ ਗਈ ਧਾਰਮਿਕ ਸਜ਼ਾ ਤੋਂ ਬਾਅਦ ਆਪਣੇ ਗਲ ਵਿੱਚ ਤਖ਼ਤੀ ਲੈ ਕੇ ਅੱਜ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਪਹੁੰਚੇ ਹਨ। ਜਿੱਥੇ ਉਹ ਵੀਲ੍ਹ ਚੇਅਰ ਤੇ ਹੀ ਸੇਵਾਦਾਰ ਵੱਜੋਂ ਸੇਵਾ ਨਿਭਾ ਰਹੇ ਹਨ। ਸੁਖਬੀਰ ਬਾਦਲ ਨੀਲਾ ਚੋਲ਼ਾ ਪਾ ਕੇ ਹੱਥ ਵਿੱਚ ਬਰਛਾ ਫੜ੍ਹ ਕੇ ਦਰਬਾਰ ਸਾਹਿਬ ਘੰਟਾ ਘਰ ਡਿਓਢੀ ਤੇ ਪਹਿਰੇਦਾਰ ਵਜੋਂ ਸੇਵਾ ਨਿਭਾ ਰਹੇ ਹਨ। ਸਿੰਘ ਸਾਹਿਬਾਨ ਦੇ ਆਦੇਸ਼ ਅਨੁਸਾਰ ਉਨ੍ਹਾਂ ਨੇ ਸਵੇਰੇ 9 ਵਜੇ ਤੋਂ 10 ਵਜੇ ਤੱਕ ਇਹ ਸੇਵਾ ਨਿਭਾਉਣੀ ਹੈ। ਸਿੰਘ ਸਾਹਿਬਾਨ ਦੇ ਆਦੇਸ਼ ਅਨੁਸਾਰ ਅਕਾਲੀ ਆਗੂ ਸੁਖਦੇਵ ਸਿੰਘ ਢੀਡਸਾ ਵੀ ਸੇਵਾਦਾਰ ਵਾਲਾ ਚੋਲਾ ਪਾਕੇ ਹੱਥ ਵਿਚ ਬਰਛਾ ਫੜ ਕੇ ਸੇਵਾ ਕਰਨ ਘੰਟਾ ਘਰ ਡਿਓੜੀ ਵਿਖੇ ਪਹਿਰੇਦਾਰੀ ਕਰ ਰਹੇ ਹਨ। ਦੋਵੇਂ ਆਗੂ ਘੰਟਾ ਘਰ ਡਿਓੜੀ ਦੇ ਦੋਨੇ ਪਾਸੇ ਵੀਲ੍ਹ ਚੇਅਰ ’ਤੇ ਬੈਠ ਕੇ ਇਹ ਸੇਵਾ ਨਿਭਾ ਰਹੇ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/