Amritsar : ਨੀਲਾ ਚੋਲ਼ਾ ਪਾ ਕੇ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਸੁਖਬੀਰ ਬਾਦਲ
ਸੇਵਾਦਾਰ ਵਜੋਂ ਨਿਭਾ ਕਰ ਰਹੇ ਹਨ ਸੇਵਾ
ਹੱਥ ਵਿੱਚ ਬਰਛਾ ਫੜ੍ਹਕੇ ਕਰ ਰਹੇ ਹਨ ਪਹਿਰੇਦਾਰੀ
ਚੰਡੀਗੜ੍ਹ 3ਦਸੰਬਰ(ਵਿਸ਼ਵ ਵਾਰਤਾ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬੀਤੇ ਦਿਨ ਸੁਣਾਈ ਗਈ ਧਾਰਮਿਕ ਸਜ਼ਾ ਤੋਂ ਬਾਅਦ ਆਪਣੇ ਗਲ ਵਿੱਚ ਤਖ਼ਤੀ ਲੈ ਕੇ ਅੱਜ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਪਹੁੰਚੇ ਹਨ। ਜਿੱਥੇ ਉਹ ਵੀਲ੍ਹ ਚੇਅਰ ਤੇ ਹੀ ਸੇਵਾਦਾਰ ਵੱਜੋਂ ਸੇਵਾ ਨਿਭਾ ਰਹੇ ਹਨ। ਸੁਖਬੀਰ ਬਾਦਲ ਨੀਲਾ ਚੋਲ਼ਾ ਪਾ ਕੇ ਹੱਥ ਵਿੱਚ ਬਰਛਾ ਫੜ੍ਹ ਕੇ ਦਰਬਾਰ ਸਾਹਿਬ ਘੰਟਾ ਘਰ ਡਿਓਢੀ ਤੇ ਪਹਿਰੇਦਾਰ ਵਜੋਂ ਸੇਵਾ ਨਿਭਾ ਰਹੇ ਹਨ। ਸਿੰਘ ਸਾਹਿਬਾਨ ਦੇ ਆਦੇਸ਼ ਅਨੁਸਾਰ ਉਨ੍ਹਾਂ ਨੇ ਸਵੇਰੇ 9 ਵਜੇ ਤੋਂ 10 ਵਜੇ ਤੱਕ ਇਹ ਸੇਵਾ ਨਿਭਾਉਣੀ ਹੈ। ਦੱਸ ਦਈਏ ਕਿ ਸੁਖਬੀਰ ਬਾਦਲ ਨੂੰ ਧਾਰਮਿਕ ਸਜ਼ਾ ਵਿਚ ਹਰਿਮੰਦਰ ਸਾਹਿਬ ਵਿਖੇ ਸੇਵਾਦਾਰ ਵਜੋਂ ਕੰਮ ਕਰਨ ਅਤੇ ਬਰਤਨਾਂ ਅਤੇ ਜੁੱਤੀਆਂ ਨੂੰ ਸਾਫ਼ ਕਰਨ ਦਾ ਨਿਰਦੇਸ਼ ਸ਼ਾਮਿਲ ਹੈ। ਅਕਾਲ ਤਖ਼ਤ ਨੇ 2007 ਤੋਂ 2017 ਤੱਕ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਇਸ ਦੀ ਸਰਕਾਰ ਦੁਆਰਾ ਕੀਤੀਆਂ ‘ਗਲਤੀਆਂ’ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਲਈ ਸਜ਼ਾਵਾਂ ਦਿੱਤੀਆਂ ਹਨ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/