Amritsar ਬਣਿਆ ਦੇਸ਼ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ; ਏਅਰ ਕੁਆਲਿਟੀ ਇੰਡੈਕਸ (AQI) 368 ਦਰਜ
ਚੰਡੀਗੜ੍ਹ,3 ਨਵੰਬਰ(ਵਿਸ਼ਵ ਵਾਰਤਾ) Amritsar ਦੇਸ਼ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਬਣ ਗਿਆ ਹੈ। ਇੱਥੇ ਏਅਰ ਕੁਆਲਿਟੀ ਇੰਡੈਕਸ (AQI) 368 ਦਰਜ ਕੀਤਾ ਗਿਆ, ਜੋ ਦਿੱਲੀ ਦੇ AQI 316 ਤੋਂ 58 ਪੁਆਇੰਟ ਜ਼ਿਆਦਾ ਹੈ। ਇਸ ਦੇ ਨਾਲ ਹੀ ਇਸ ਸੂਚੀ ਵਿੱਚ ਦੂਜਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਲੁਧਿਆਣਾ ਹੈ, ਜਿੱਥੇ AQI 339 ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਠਿੰਡਾ ਵਿੱਚ AQI 143, ਜਲੰਧਰ ਵਿੱਚ 264, ਖੰਨਾ ਵਿੱਚ 196, ਮੰਡੀ ਗੋਬਿੰਦਗੜ੍ਹ ਵਿੱਚ 203, ਪਟਿਆਲਾ ਵਿੱਚ 243 ਅਤੇ ਰੂਪਨਗਰ ਵਿੱਚ AQI 164 ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ਦਾ AQI 277 ਤੱਕ ਪਹੁੰਚ ਗਿਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਵੱਲੋਂ 2 ਨਵੰਬਰ ਦੀ ਸ਼ਾਮ ਨੂੰ ਜਾਰੀ ਅੰਕੜਿਆਂ ਅਨੁਸਾਰ ਅੰਮ੍ਰਿਤਸਰ ਅਤੇ ਲੁਧਿਆਣਾ ਤੋਂ ਇਲਾਵਾ ਦੇਸ਼ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਹਰਿਆਣਾ ਦੇ ਜੀਂਦ ਅਤੇ ਕਰਨਾਲ ਵੀ ਹਨ, ਜਿੱਥੇ AQI ਕ੍ਰਮਵਾਰ 339 ਅਤੇ 303 ਸੀ।