Amritsar : ਸਰਕਾਰੀ ਆਈ.ਟੀ.ਆਈ. ਰਣਜੀਤ ਐਵੀਨਿਊ ਡੀ ਬਲਾਕ ਅੰਮ੍ਰਿਤਸਰ ਵਿਖੇ ਰੁਜ਼ਗਾਰ ਮੇਲਾ 17 ਸਤੰਬਰ ਨੂੰ
ਅੰਮ੍ਰਿਤਸਰ, 14 ਸਤੰਬਰ(ਵਿਸ਼ਵ ਵਾਰਤਾ) Amritsar-ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ, ਦੀਆਂ ਹਦਾਇਤਾਂ ਅਨੁਸਾਰ ਮਿਤੀ 17 ਸਤੰਬਰ 2024 ਨੂੰ ਸਰਕਾਰੀ ਆਈ.ਟੀ.ਆਈ. ਰਣਜੀਤ ਐਵੀਨਿਊ ਡੀ ਬਲਾਕ ਅੰਮ੍ਰਿਤਸਰ ਵਿਖੇ ਰੁਜ਼ਗਾਰ ਦਫਤਰ ਅੰਮ੍ਰਿਤਸਰ ਦੇ ਸਹਿਯੋਗ ਨਾਲ apprenticeship ਅਤੇ ਰੁਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਇੰਜੀ . ਸੰਜੀਵ ਸ਼ਰਮਾ ਪ੍ਰਿੰਸੀਪਲ, ਸਰਕਾਰੀ ਆਈ.ਟੀ.ਆਈ.ਰਣਜੀਤ ਐਵੀਨਿਊ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੇਲੇ ਵਿੱਚ ਜਿਆਦਾਤਰ ਲੋਕਲ ਅੰਮ੍ਰਿਤਸਰ ਵਾਸਤੇ ਉਮੀਦਵਾਰਾਂ ਨੂੰ ਰੁਜ਼ਗਾਰ ਦੇ ਅਵਸਰ ਮੁਹਈਆ ਕਰਵਾਉਂਦਿਆਂ ਹੋਇਆਂ 8 ਹਜਾਰ ਤੋਂ 35 ਹਜਾਰ ਪ੍ਰਤੀ ਮਹੀਨਾ ਯੋਗਤਾ ਅਨੁਸਾਰ ਤਨਖਾਹ ਦਿੱਤੀ ਜਾਣੀ ਹੈ। ਇਸ ਲਈ ਫਿਟਰ, ਸਰਵੇਅਰ ਇਲੈਕਟਰੀਸ਼ਨ, ਇਲੈਕਟਰੋਨਿਕਸ, ਕੋਪਾ, ਕਟਾਈ ਸਲਾਈ, ਫੈਸ਼ਨ ਡਿਜ਼ਾਇਨ, ਇਨਫੋਰਮੇਸ਼ਨ ਟੈਕਨੋਲੋਜੀ ਹੋਸਪਿਟੈਲਟੀ ਸੈਕਟਰ ਲਈ ਆਈਟੀਆਈ ਪਾਸ ਦਸਵੀਂ, ਬਾਰਵੀਂ, ਬੀਟੈਕ ਬੀ ਕਾਮ , ਬੀਏ ਪਾਸ ਲੜਕੇ ਲੜਕੀਆਂ ਭਾਗ ਲੈ ਸਕਦੇ ਹਨ