Amritsar : ਪੰਜ ਸਿੰਘ ਸਾਹਿਬਾਨਾਂ ਨੇ ਲਿਆ ਅਹਿਮ ਫੈਸਲਾ ; ਗੁਰਦੁਆਰਿਆਂ ‘ਚ ਨਹੀਂ ਝੁਲਾਇਆ ਜਾਵੇਗਾ ਕੇਸਰੀ ਨਿਸ਼ਾਨ ਸਾਹਿਬ
ਅੰਮ੍ਰਿਤਸਰ, 29ਜੁਲਾਈ (ਵਿਸ਼ਵ ਵਾਰਤਾ) Amritsar : ਗੁਰਦੁਆਰਿਆਂ ‘ਚ ਝੁਲਾਏ ਜਾਣ ਵਾਲੇ ਨਿਸ਼ਾਨ ਸਾਹਿਬ ਦੇ ਵਸਤਰਾਂ ਦੇ ਰੰਗ ਨੂੰ ਲੈ ਕੇ ਪੰਜ ਸਿੰਘ ਸਾਹਿਬਾਨਾਂ ਨੇ ਅਹਿਮ ਫੈਸਲਾ ਸੁਣਾਇਆ ਹੈ। ਕੇਸਰੀ ਰੰਗ ਦੇ ਨਿਸ਼ਾਨ ਸਾਹਿਬ ਦੇ ਰੰਗ ਨੂੰ ਬਦਲਣ ਦੇ ਹੁਕਮ ਜਾਰੀ ਕੀਤੇ ਗਏ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋ ਇਕ ਸਰਕੂਲਰ ਜਾਰੀ ਕੀਤਾ ਗਿਆ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਨਿਸ਼ਾਨ ਸਾਹਿਬ ਦੇ ਵਸਤਰਾਂ ਦਾ ਰੰਗ ਜਾ ਤਾ ਬਸੰਤੀ ਹੋਵੇ ਜਾ ਸੁਰਮਈ ਹੋਵੇ। ਕਿਉ ਕਿ ਕੇਸਰੀ ਭਗਵੇਂ ਰੰਗ ਦਾ ਭੁਲੇਖਾ ਪਾਉਂਦਾ ਹੈ ਇਸਲਈ ਇਸਨੂੰ ਬਦਲਿਆ ਜਾਵੇ।