Amritsar : ਤਿੰਨ ਮੁਕਦਮਿਆਂ ਦੇ ਵਿੱਚ 7 ਦੋਸ਼ੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
ਕੁੱਲ 1 ਕਿਲੋ 595 ਗ੍ਰਾਮ ਅਫੀਮ ਅਤੇ 4 ਪਿਸਤੋਲ ਕੀਤੇ ਬਰਾਮਦ
ਚੰਡੀਗੜ੍ਹ, 11ਜੁਲਾਈ(ਵਿਸ਼ਵ ਵਾਰਤਾ)Amritsar-ਅੰਮ੍ਰਿਤਸਰ ਡੀਸੀਪੀ ਇਨਵੈਸਟੀਗੇਸ਼ਨ ਨੇ ਅੱਜ ਵੱਖ-ਵੱਖ ਤਿੰਨ ਮੁਕਦਮਿਆਂ ਦੇ ਵਿੱਚ ਇੱਕ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਹੈ। ਜਿਸ ਵਿੱਚ ਥਾਣਾ ਵੇਰਕਾ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ ਅਫੀਮ ਦੇ ਨਾਲ ਗ੍ਰਿਫਤਾਰ ਕੀਤਾ ਹੈ ਅਤੇ ਥਾਣਾ ਮਕਬੂਲਪੁਰਾ ਦੀ ਪੁਲਿਸ ਨੇ ਲੁੱਟ ਖੋਹ ਦੇ ਮਾਮਲੇ ਦੇ ਵਿੱਚ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਥਾਣਾ ਸਿਵਿਲ ਲਾਈਨ ਦੀ ਪੁਲਿਸ ਨੇ ਕ੍ਰਾਈਮ ਦੀਆਂ ਵਾਰਦਾਤਾਂ ਤੋਂ ਅੰਜਾਮ ਦੇਣ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਡੀਸੀਪੀ ਇਨਵੈਸਟੀਗੇਸ਼ਨ ਹਰਪ੍ਰੀਤ ਸਿੰਘ ਮੰਡੇਰ ਨੇ ਕਿਹਾ ਕਿ ਥਾਣਾ ਮਕਬੂਲਪੁਰਾ ਦੀ ਪੁਲਿਸ ਵੱਲੋਂ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਦੋਸ਼ੀ ਪਸਤੌਲ ਦੀ ਨੋਕ ਤੇ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਅਤੇ ਗਿਰਫਤਾਰ ਕੀਤੇ ਗਏ ਦੋਸ਼ੀਆਂ ਦੀ ਪਹਿਚਾਣ ਰਾਜਪਾਲ ਸਿੰਘ ਉਰਫ ਰਾਜਾ ਰੋਬਿਨ ਸਿੰਘ ਉਰਫ ਰੋਬਿਨ ਸੁਮਿਤ ਸ਼ਰਮਾ ਉਰਫ ਸੁਮਿਤ ਅਤੇ ਲੱਕੀ ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੇ ਇਹਨਾਂ ਦੇ ਕੋਲੋਂ ਇੱਕ ਪਿਸਤੋਲ ਸਮੇਤ ਇੱਕ ਰੋਂਦ ਅਤੇ ਖੋਲ ਬਰਾਮਦ ਕੀਤਾ ਹੈ। ਇਸ ਦੇ ਅੱਗੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਥਾਣਾ ਵੇਰਕਾ ਦੀ ਪੁਲਿਸ ਵੱਲੋਂ 01 ਕਿਲੋ 595 ਗ੍ਰਾਮ ਅਫੀਮ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦਾ ਨਾਮ ਇਮਰਾਨ ਖਾਨ ਹੈ। ਅਤੇ ਉਸ ਵਿਅਕਤੀ ਨੂੰ ਥਾਣਾ ਵੇਰਕਾ ਦੀ ਪੁਲਿਸ ਵੱਲੋਂ ਬਾਈਪਾਸ ਨਜ਼ਦੀਕ ਨਾਕੇਬੰਦੀ ਕਰਕੇ ਕਾਬੂ ਕੀਤਾ ਗਿਆ ਜਿਸ ਦੇ ਕੋਲੋਂ 01 ਕਿਲੋ 595 ਗ੍ਰਾਮ ਅਫੀਮ ਬਰਾਮਦ ਕੀਤੀ ਹੈ। ਇਸ ਦੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਪਿਛਲੇ ਦਿਨੀ ਪੁਲਿਸ ਵੱਲੋਂ ਔਰਗਨਾਈਜ਼ ਕ੍ਰਾਈਮ ਸਿੰਡੀਕੇਟ ਦਾ ਪਰਦਾ ਫਾਸ਼ ਕਰਦੇ ਹੋਏ ਪੰਜ ਵਿਅਕਤੀਆਂ ਨੂੰ ਕਾਬੂ ਕੀਤਾ ਸੀ। ਅਤੇ ਹੁਣ ਉਸੇ ਮਾਮਲੇ ਚ ਪੁਲਿਸ ਨੇ ਦੋ ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨਾਂ ਦੀ ਪਹਿਚਾਨ ਗੋਵਿੰਦ ਅਤੇ ਸੰਜੀਵ ਕੁਮਾਰ ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੇ ਇਹਨਾਂ ਦੇ ਕੋਲੋਂ ਇੱਕ ਨਜਾਇਜ਼ ਪਿਸਤੌਲ 32 ਬੋਰ 01 ਮੈਗਜ਼ੀਨ ਅਤੇ 10 ਜਿੰਦਾ ਰੋਂਦ ਕਾਰਤੂਸ ਬਰਾਮਦ ਕੀਤੇ ਹਨ। ਫਿਲਹਾਲ ਪੁਲਿਸ ਵੱਲੋਂ ਇਹਨਾਂ ਸਾਰੇ ਦੋਸ਼ੀਆਂ ਦੇ ਵਿਰੁੱਧ ਮਾਮਲਾ ਦਰਜ ਕਰ ਲਿੱਤਾ ਗਿਆ ਹੈ ਅਤੇ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਅਤੇ ਹੋਰ ਬਰੀਕੀ ਨਾਲ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ।