Amritpal Singh Oath Ceremony :ਅੰਮ੍ਰਿਤਪਾਲ ਚੁੱਕਣਗੇ ਲੋਕ ਸਭਾ ਮੈਂਬਰ ਵਜੋਂ ਸਹੁੰ ਪਰ ਨਹੀਂ ਪੰਜਾਬ ‘ਚ ਐਂਟਰੀ ?
ਪੰਜਾਬ ‘ਚ ਨਹੀਂ ਦਾਖਲ ਹੋਵੇਗਾ ਅੰਮ੍ਰਿਤਪਾਲ, ਸ਼ਰਤੀਆ ਪੈਰੋਲ
ਸਿਆਸੀ ਬਿਆਨਬਾਜ਼ੀ ਅਤੇ ਫੋਟੋ-ਵੀਡੀਓ ਬਣਾਉਣ ‘ਤੇ ਹੋਵੇਗੀ ਪਾਬੰਦੀ
ਅੰਮ੍ਰਿਤਪਾਲ ਅਤੇ ਰਾਸ਼ਿਦ ਅੱਜ ਲੋਕ ਸਭਾ ਮੈਂਬਰ ਵਜੋਂ ਚੁੱਕਣਗੇ ਸਹੁੰ
ਚੰਡੀਗੜ੍ਹ, 5ਜੁਲਾਈ(ਵਿਸ਼ਵ ਵਾਰਤਾ)Amritpal Singh Oath Ceremony- ਪੰਜਾਬ ਦੇ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਵੱਖਵਾਦੀ ਅੰਮ੍ਰਿਤਪਾਲ ਸਿੰਘ ਸ਼ੁੱਕਰਵਾਰ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਦੇ ਚੈਂਬਰ ਵਿੱਚ ਸਹੁੰ ਚੁੱਕਣਗੇ। ਜੰਮੂ-ਕਸ਼ਮੀਰ ਦੇ ਬਾਰਾਮੂਲਾ ਤੋਂ ਚੋਣ ਜਿੱਤਣ ਵਾਲੇ ਸ਼ੇਖ ਅਬਦੁਲ ਰਸ਼ੀਦ ਵੀ ਸ਼ੁੱਕਰਵਾਰ ਨੂੰ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕਣਗੇ।
ਰਾਸ਼ਿਦ ਅੱਤਵਾਦੀ ਫੰਡਿੰਗ ਮਾਮਲੇ ‘ਚ ਦਿੱਲੀ ਦੀ ਤਿਹਾੜ ਜੇਲ ‘ਚ ਬੰਦ ਹੈ। ਇਸ ਦੇ ਲਈ ਉਸ ਨੂੰ ਦੋ ਘੰਟੇ ਦੀ ਹਿਰਾਸਤੀ ਪੈਰੋਲ ਦਿੱਤੀ ਗਈ ਹੈ। ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਨੂੰ ਚਾਰ ਦਿਨਾਂ ਲਈ ਸ਼ਰਤੀਆ ਪੈਰੋਲ ਮਿਲੀ ਹੈ। ਇਸ ਦੌਰਾਨ ਉਹ ਨਾ ਤਾਂ ਕੋਈ ਸਿਆਸੀ ਬਿਆਨ ਦੇਣਗੇ ਅਤੇ ਨਾ ਹੀ ਇਸ ਦੀ ਕੋਈ ਵੀਡੀਓ ਬਣਾ ਸਕਦੇ ਹਨ। ਤਸਵੀਰਾਂ ਵੀ ਨਹੀਂ ਲਈਆਂ ਜਾ ਸਕਦੀਆਂ।
ਸਹੁੰ ਚੁੱਕ ਸਮਾਗਮ ਨਾਲ ਸਬੰਧਤ ਫੋਟੋਆਂ ਜਾਂ ਵੀਡੀਓ ਲੋਕ ਸਭਾ ਦੇ ਸਪੀਕਰ ਦੀ ਇਜਾਜ਼ਤ ਨਾਲ ਹੀ ਲਈਆਂ ਜਾਂ ਬਣਾਈਆਂ ਜਾ ਸਕਦੀਆਂ ਹਨ। ਅੰਮ੍ਰਿਤਪਾਲ ਨੂੰ ਸਿਰਫ਼ ਆਪਣੇ ਪਿਤਾ, ਮਾਤਾ, ਭਰਾ ਅਤੇ ਪਤਨੀ ਨਾਲ ਮਿਲਣ ਦੀ ਇਜਾਜ਼ਤ ਹੋਵੇਗੀ। ਪੰਜਾਬ ‘ਚ ਐਂਟਰੀ ਨਹੀਂ ਹੋਵੇਗੀ।
ਪੰਜਾਬ ਦੇ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਵੱਖਵਾਦੀ ਅੰਮ੍ਰਿਤਪਾਲ ਸਿੰਘ ਸ਼ੁੱਕਰਵਾਰ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਦੇ ਚੈਂਬਰ ਵਿੱਚ ਸਹੁੰ ਚੁੱਕਣਗੇ। ਉਸ ਨੂੰ ਚਾਰ ਦਿਨਾਂ ਲਈ ਸ਼ਰਤੀਆ ਪੈਰੋਲ ਮਿਲੀ ਹੈ। ਇਸ ਦੌਰਾਨ ਉਹ ਨਾ ਤਾਂ ਕੋਈ ਸਿਆਸੀ ਬਿਆਨ ਦੇਣਗੇ ਅਤੇ ਨਾ ਹੀ ਇਸ ਦੀ ਕੋਈ ਵੀਡੀਓ ਬਣਾ ਸਕਦੇ ਹਨ। ਤਸਵੀਰਾਂ ਵੀ ਨਹੀਂ ਲਈਆਂ ਜਾ ਸਕਦੀਆਂ। ਅੰਮ੍ਰਿਤਪਾਲ ਸਿੰਘ ਖਿਲਾਫ ਅੰਮ੍ਰਿਤਸਰ ਦੇ ਅਜਨਾਲਾ ਥਾਣੇ ‘ਤੇ ਹਮਲੇ ਸਮੇਤ ਕਈ ਅਪਰਾਧਿਕ ਮਾਮਲੇ ਦਰਜ ਹਨ।