Amritpal Singh: ਸੋਹੁੰ ਚੁੱਕਣ ਤੋਂ ਬਾਅਦ ਪਰਿਵਾਰ ਨੂੰ ਮਿਲ ਸਕਦੇ ਨੇ ਅਮ੍ਰਿਤਪਾਲ ਸਿੰਘ, ਵੀਡੀਓ ਬਣਾਉਣ ਦੀ ਨਹੀਂ ਹੈ ਇਜ਼ਾਜ਼ਤ
ਨਵੀਂ ਦਿੱਲੀ, 5ਜੁਲਾਈ (ਵਿਸ਼ਵ ਵਾਰਤਾ)Amritpal Singh: ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਲੋਕ ਸਭਾ MP ਵਜੋਂ ਸੋਹੁੰ ਚੁੱਕਣ ਦੇ ਲਈ ਸੰਸਦ ਭਵਨ ਪਹੁੰਚ ਚੁੱਕੇ ਹਨ। ਪ੍ਰਸਾਸ਼ਨ ਵੱਲੋਂ ਉਹਨਾਂ ਦੇ ਸੋਹੁੰ ਚੁੱਕਣ ਦਾ ਸਮਾਂ 12 ਵਜੇ ਦਾ ਰੱਖਿਆ ਗਿਆ ਹੈ, ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਹੀ ਉਹ MP ਵਜੋਂ ਸੰਸਦ ਭਵਨ ‘ਚ ਸਪੀਕਰ ਦੇ ਚੈਂਬਰ ਵਿੱਚ ਸੋਹੁੰ ਚੁੱਕਣਗੇ। ਇਹ ਮੰਨਿਆ ਜਾ ਰਿਹਾ ਹੈ ਕਿ ਸੋਹੁੰ ਚੁੱਕਣ ਤੋਂ ਬਾਅਦ ਅੰਮ੍ਰਿਤ ਪਾਲ ਸਿੰਘ ਦੀ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨਾਲ ਮੁਲਾਕਾਤ ਹੋਵੇਗੀ। ਪਰ ਉਧਰ ਪਰਿਵਾਰਿਕ ਮੈਂਬਰ ਜੋ ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ ਦੇ ਵਿੱਚ ਮੌਜੂਦ ਹਨ ਉਹਨਾਂ ਦਾ ਕਹਿਣਾ ਹੈ ਕਿ, ਅੰਮ੍ਰਿਤਪਾਲ ਦੇ ਦਿੱਲੀ ਪਹੁੰਚਣ ਬਾਰੇ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਪਰਿਵਾਰ ਮੁਤਾਬਕ ਅਜਿਹਾ ਸੁਰੱਖਿਆ ਕਾਰਨਾਂ ਕਰਕੇ ਹੋ ਸਕਦਾ ਪਰ ਅਜੇ ਤੱਕ ਇਹ ਸਾਫ ਨਹੀਂ ਹੋ ਸਕਿਆ ਹੈ ਕਿ ਅੰਮ੍ਰਿਤ ਪਾਲ ਸਿੰਘ ਦੀ ਪਰਿਵਾਰਕ ਮੈਂਬਰਾਂ ਦੇ ਨਾਲ ਕਿੱਥੇ ਮੁਲਾਕਾਤ ਹੋਵੇਗੀ। ਸੂਤਰਾਂ ਮੁਤਾਬਕ 6 ਵਿਅਕਤੀਆਂ ਨੂੰ ਅੰਮ੍ਰਿਤਪਾਲ ਦੇ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਗਈ ਹੈ ਜਿਨਾਂ ਵਿੱਚ ਉਸਦੇ ਪਰਿਵਾਰਿਕ ਮੈਂਬਰ ਵੀ ਸ਼ਾਮਿਲ ਹਨ। ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋ ਅਮ੍ਰਿਤਪਾਲ ਸਿੰਘ ਦੇ ਪਿਤਾ ਹੈ ਪਰਿਵਾਰ ਦਾ ਖਾਸ ਤੌਰ ‘ਤੇ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ ਹੈ। ਫਰੀਦਕੋਟ ਤੋਂ ਸਾਂਸਦ Sarabjit Singh Khalsa ਨੇ ਕਿਹਾ ਹੈ ਕਿ, ਅਮ੍ਰਿਤਪਾਲ ਸਿੰਘ ਨਾਲ ਮੁਲਾਕਾਤ ਕਰਨ ਲਈ 1 ਘੰਟੇ ਦਾ ਸਮਾਂ ਦਿੱਤਾ ਗਿਆ ਹੈ। ਪੂਰਾ ਪਰਿਵਾਰ ਮੁਲਾਕਾਤ ਕਰ ਸਕੇਗਾ ਜਾ ਨਹੀਂ ਇਸ ਬਾਰੇ ਕਿਹਾ ਨਹੀਂ ਜਾ ਸਕਦਾ ਪਰ ਉਨ੍ਹਾਂ ਦੇ ਪਿਤਾ ਜੀ ਜਰੂਰ ਮੁਲਾਕਾਤ ਕਰਨਗੇ।