ਅੰਮ੍ਰਿਤਪਾਲ ਸਿੰਘ ਨੂੰ ਚਾਰ ਦਿਨਾਂ ਦੀ ਮਿਲੀ ਪੈਰੋਲ, ਪਰ ਨਹੀਂ ਜਾ ਸਕਣਗੇ ਘਰ
ਨਵੀਂ ਦਿੱਲੀ ,5 ਜੁਲਾਈ (ਵਿਸ਼ਵ ਵਾਰਤਾ)Amritpal Singh : ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਵੱਡੇ ਫਰਕ ਦੇ ਨਾਲ ਚੋਣਾਂ ਜਿੱਤਣ ਵਾਲੇ ਅੰਮ੍ਰਿਤਪਾਲ ਸਿੰਘ ਨੂੰ ਅੱਜ ਸੋਹੁੰ ਚੁਕਾਈ ਜਾਵੇਗੀ ਸੋਹੁੰ ਚੁੱਕਣ ਦੇ ਲਈ ਅੰਮ੍ਰਿਤ ਪਾਲ ਸਿੰਘ ਨੂੰ ਚਾਰ ਦਿਨਾਂ ਦੀ ਪੈਰੋਲ ਦਿੱਤੀ ਗਈ ਹੈ ਪੈਰੋਲ ਦੀਆਂ ਸ਼ਰਤਾਂ ਦੇ ਤਹਿਤ ਹੀ ਪਰਿਵਾਰ ਨੂੰ ਦਿੱਲੀ ਵਿਖੇ Amritpal Singh ਦੇ ਨਾਲ ਮਿਲਣ ਦੀ ਇਜਾਜ਼ਤ ਦਿੱਤੀ ਗਈ ਹੈ। ਰਿਲੀਜ ਵਿੱਚ ਲਿਖੀਆਂ ਸ਼ਰਤਾਂ ਦੇ ਮੁਤਾਬਕ ਅੰਮ੍ਰਿਤਪਾਲ ਸਿੰਘ ਨੂੰ ਚਾਰ ਦਿਨਾਂ ਦੇ ਪੈਰੋਲ ਦੇ ਇਸ ਸਮੇਂ ਦੌਰਾਨ ਦਿੱਲੀ ਵਿੱਚ ਹੀ ਰਹਿਣਾ ਪਵੇਗਾ। ਪੈਰੋਲ ਦੇ ਇਹਨਾਂ ਚਾਰ ਦਿਨਾਂ ਦੇ ਦੌਰਾਨ ਉਹ ਦਿੱਲੀ ਤੋਂ ਬਾਹਰ ਨਹੀਂ ਜਾ ਸਕਣਗੇ। ਨਾ ਹੀ ਆਪਣੇ ਘਰ ਅਤੇ ਨਾ ਹੀ ਆਪਣੇ ਲੋਕ ਸਭਾ ਹਲਕੇ ਦੇ ਵਿੱਚ ਉਹ ਜਾ ਸਕਣਗੇ । ਇਸ ਪੈਰੋਲ ਦੌਰਾਨ ਅੰਮ੍ਰਿਤਪਾਲ ਸਿੰਘ ਨੂੰ ਸੁਰੱਖਿਆ ਦੇ ਘੇਰੇ ਦੇ ਵਿੱਚ ਰਹਿਣਾ ਪਵੇਗਾ। ਚਾਰ ਦਿਨਾਂ ਦੀ ਪੈਰੋਲ ਉਹਨਾਂ ਨੂੰ ਦਿੱਤੀ ਗਈ ਹੈ ਪਰ ਮੀਡੀਆ ਦੀਆਂ ਖਬਰਾਂ ਮੁਤਾਬਕ ਅੰਮ੍ਰਿਤਪਾਲ ਸਿੰਘ ਨੂੰ ਸੋਹੁੰ ਚੁੱਕਦਿਆਂ ਹੀ ਵਾਪਸ ਡਿਬਰੂਗੜ ਜੇਲ ਲਿਜਾਇਆ ਜਾ ਸਕਦਾ ਹੈ। ਅੰਮ੍ਰਿਤਪਾਲ ਨੂੰ ਡਿਬਰੂਗੜ ਜੇਲ ਤੋਂ ਲਿਆਉਣ ਅਤੇ ਲਿਜਾਣ ਦਾ ਸਾਰਾ ਖਰਚ ਅਤੇ ਉਸਦੀ ਸੁਰੱਖਿਆ ਦੀ ਜਿੰਮੇਵਾਰੀ ਵੀ ਪੰਜਾਬ ਪੁਲਿਸ ਦੇ ਕੋਲ ਹੈ। ਸੋਹੁੰ ਚੁੱਕਣ ਤੋਂ ਬਾਅਦ ਉਹਨਾਂ ਨੂੰ ਤੁਰੰਤ ਵਾਪਸ ਜੇਲ ਦੇ ਵਿੱਚ ਲਜਾਇਆ ਜਾ ਸਕਦਾ ਹੈ।