Amazon ਦੇ ਸੰਸਥਾਪਕ ਜੈਫ ਬੇਜੋਸ ਕਰਵਾਉਣ ਜਾ ਰਹੇ ਵਿਆਹ
- 55 ਸਾਲਾ ਪ੍ਰੇਮਿਕਾ ਲੌਰੇਨ ਸਾਂਚੇਜ਼ ਨਾਲ ਇਸ ਦਿਨ ਹੋਵੇਗਾ ਵਿਆਹ
- ਦੁਨੀਆ ਦੇ ਦੂਜੇ ਸਭ ਤੋਂ ਅਮੀਰ ਕਾਰੋਬਾਰੀ ਹਨ 60 ਸਾਲਾ ਬੇਜੋਸ
ਨਵੀ ਦਿੱਲੀ : ਈ-ਕਾਮਰਸ ਕੰਪਨੀ ਐਮਾਜ਼ਾਨ (Amazon) ਦੇ ਸੰਸਥਾਪਕ ਜੈਫ ਬੇਜੋਸ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ।ਦੁਨੀਆ ਦੇ ਦੂਜੇ ਸਭ ਤੋਂ ਅਮੀਰ ਕਾਰੋਬਾਰੀ 60 ਸਾਲਾ ਜੈਫ ਬੇਜੋਸ ਆਪਣੀ ਪ੍ਰੇਮਿਕਾ ਲੌਰੇਨ ਸਾਂਚੇਜ਼ ਨਾਲ ਵਿਆਹ ਕਰਨ ਜਾ ਰਹੇ ਹਨ। ਦੱਸ ਦੇਈਏ ਕਿ ਲੌਰੇਨ ਸੈਂਚੇਜ 55 ਸਾਲ ਦੀ ਹੈ। ਇਹ ਵਿਆਹ 28 ਦਸੰਬਰ ਨੂੰ ਕੋਲੋਰਾਡੋ ਦੇ ਐਸਪੇਨ ਵਿੱਚ ਹੋਵੇਗਾ।
ਮੀਡੀਆ ਰਿਪੋਰਟਸ ਮੁਤਾਬਿਕ ਵਿਆਹ ਸਮਾਗਮ ਵਿੱਚ ਬੇਜੋਸ ਅਤੇ ਸਾਂਚੇਜ਼ ਦੇ ਕਰੀਬੀ ਦੋਸਤ ਅਤੇ ਪਰਿਵਾਰਿਕ ਮੈਂਬਰ ਸ਼ਾਮਲ ਹੋਣਗੇ। ਬਿਲ ਗੇਟਸ, ਲਿਓਨਾਰਡੋ ਡੀਕੈਪਰੀਓ ਅਤੇ ਕ੍ਰਿਸ ਜੇਨਰ ਵਰਗੇ ਮਹਿਮਾਨਾਂ ਨੇ ਅਗਸਤ 2023 ਵਿੱਚ ਇਟਲੀ ਵਿੱਚ ਆਯੋਜਿਤ ਮੰਗਣੀ ਪਾਰਟੀ ਵਿੱਚ ਸ਼ਿਰਕਤ ਕੀਤੀ ਸੀ। ਉਹ ਹੁਣ ਵਿਆਹ ਸਮਾਗਮ ਵਿੱਚ ਵੀ ਸ਼ਾਮਲ ਹੋ ਸਕਦੇ ਹਨ। ਵਿਆਹ ‘ਤੇ ਖਰਚ ਹੋਣ ਵਾਲੇ ਪੈਸੇ ਨੂੰ ਲੈ ਕੇ ਵੀ ਸੋਸ਼ਲ ਮੀਡੀਆ ‘ਤੇ ਕਾਫੀ ਚਰਚਾ ਚੱਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਿਆਹ ‘ਤੇ 600 ਮਿਲੀਅਨ ਡਾਲਰ ਯਾਨੀ ਕਰੀਬ 5,000 ਕਰੋੜ ਰੁਪਏ ਖਰਚ ਕੀਤੇ ਜਾਣਗੇ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/