Allu ਅਰਜੁਨ ਨੇ ਭਗਦੜ ‘ਚ ਜ਼ਖਮੀ ਬੱਚੇ ਨਾਲ ਕੀਤੀ ਮੁਲਾਕਾਤ
- ‘ਪੁਸ਼ਪਾ 2’ ਦੇ ਪ੍ਰੀਮੀਅਰ ਮੌਕੇ ਮਚੀ ਸੀ ਭਗਦੜ
ਨਵੀ ਦਿੱਲੀ : ਅਦਾਕਾਰ ਅੱਲੂ ਅਰਜੁਨ ਅੱਜ ਸਿਕੰਦਰਾਬਾਦ ਦੇ KIMS ਹਸਪਤਾਲ ਪਹੁੰਚੇ। ਜਿਥੇ ਉਨ੍ਹਾਂ ਨੇ ਪਿਛਲੇ ਮਹੀਨੇ ਸੰਧਿਆ ਥੀਏਟਰ ਵਿੱਚ ‘ਪੁਸ਼ਪਾ 2: ਦ ਰੂਲ’ ਦੇ ਪ੍ਰੀਮੀਅਰ ਸ਼ੋਅ ਦੌਰਾਨ ਮਚੀ ਭਗਦੜ ਵਿੱਚ ਜ਼ਖ਼ਮੀ ਹੋਏ ਅੱਠ ਸਾਲਾ ਬੱਚੇ ਨਾਲ ਮੁਲਾਕਾਤ ਕੀਤੀ। ਅੱਲੂ ਅਰਜੁਨ ਸਖ਼ਤ ਪੁਲਿਸ ਸੁਰੱਖਿਆ ਵਿਚਕਾਰ ਸਵੇਰੇ ਹਸਪਤਾਲ ਪਹੁੰਚੇ ਅਤੇ ਕਰੀਬ ਅੱਧਾ ਘੰਟਾ ਹਸਪਤਾਲ ਵਿਚ ਬਿਤਾਇਆ। ਅੱਲੂ ਅਰਜੁਨ ਨੇ ਡਾਕਟਰਾਂ ਤੋਂ ਸ੍ਰੀਤੇਜ (ਜ਼ਖਮੀ ਬੱਚੇ) ਦਾ ਹਾਲ ਚਾਲ ਪੁੱਛਿਆ, ਉਸ ਦੇ ਪਿਤਾ ਨਾਲ ਮੁਲਾਕਾਤ ਕੀਤੀ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।
ਦੱਸ ਦਈਏ ਕਿ 4 ਦਸੰਬਰ ਨੂੰ ਅੱਲੂ ਅਰਜੁਨ ਦੇ ਪ੍ਰੀਮੀਅਰ ਸ਼ੋਅ ਦੌਰਾਨ ਥੀਏਟਰ ਵਿੱਚ ਮਚੀ ਭਗਦੜ ਵਿੱਚ ਰੇਵਤੀ ਨਾਂ ਦੀ ਔਰਤ ਦੀ ਮੌਤ ਹੋ ਗਈ ਸੀ ਅਤੇ ਉਸ ਦਾ ਪੁੱਤਰ ਸ੍ਰੀਤੇਜ ਗੰਭੀਰ ਜ਼ਖ਼ਮੀ ਹੋ ਗਿਆ ਸੀ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/