Ajnala : ਮਾਝਾ ਵਿਰਾਸਤ ਟਰੱਸਟ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਤੇ ਕਰਵਾਇਆ ਗਿਆ ਸੱਭਿਆਚਾਰਕ ਤੇ ਸਨਮਾਨ ਸਮਾਰੋਹ
ਅਜਨਾਲਾ ਸ਼ਹਿਰ ‘ਚ ਲਗਾਇਆ ਜਾਵੇਗਾ ਸ਼ਹੀਦ-ਏ- ਆਜ਼ਮ ਭਗਤ ਸਿੰਘ ਦਾ ਯਾਦਗਾਰੀ ਬੁੱਤ – ਮੰਤਰੀ ਧਾਲੀਵਾਲ
ਅਜਨਾਲਾ, 29 ਸਤੰਬਰ (ਵਿਸ਼ਵ ਵਾਰਤਾ )- ਸ਼ਨੀਵਾਰ(28ਸਤੰਬਰ) ਨੂੰ ਮਾਝਾ ਵਿਰਾਸਤ ਟਰੱਸਟ (ਰਜਿ:) ਅਜਨਾਲਾ ਵਲੋਂ ਕਿਸਾਨ ਭਲਾਈ ਸੰਸਥਾ ਸਮੇਤ ਹੋਰ ਸਹਿਯੋਗੀ ਸੰਗਠਨਾਂ ਦੇ ਭਰਵੇਂ ਸਹਿਯੋਗ ਨਾਲ ਅਜਨਾਲਾ ਸ਼ਹਿਰ ‘ਚ ਪਹਿਲੇ ਜੰਗੇ ਅਜਾਦੀ 1857 ਦੇ 282 ਸ਼ਹੀਦਾਂ (ਕਾਲਿਆਂ ਵਾਲਾ ਖੂਹ ) ਦੇ ਨਜ਼ਰਬੰਦ ਤੇ ਸ਼ਹਾਦਤ ਸਥਾਨ ਪੁਰਾਣੀ ਤਹਿਸੀਲ ਵਿਖੇ ਸ਼ਹੀਦੇ ਆਜ਼ਮ ਭਗਤ ਸਿੰਘ ਜੀ ਦਾ 117ਵਾਂ ਜਨਮ ਦਿਵਸ, ਸਭਿਆਚਾਰਕ ਤੇ ਸਨਮਾਨ ਸਮਾਰੋਹ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ।
ਸਮਾਰੋਹ ‘ਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਸਮਾਰੋਹ ਦਾ ਰਸਮੀ ਆਗਾਜ਼ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਫੋਟੋ ‘ਤੇ ਸ਼ਰਧਾ ਦੇ ਫੁੱਲ ਭੇਂਟ, ਸ਼ਮਾ ਰੋਸ਼ਨ ਤੇ ਪੌਦਾ ਲਗਾਉਣ ਦੀ ਰਸਮ ਅਦਾ ਕਰਕੇ ਸ਼ਰਧਾ ਤੇ ਇਨਕਲਾਬ ਜਿੰਦਾਬਾਦ ਨਾਅਰਿਆਂ ਦੀ ਗੂੰਜ਼ ‘ਚ ਕੀਤਾ | ਸਮਾਰੋਹ ਦੀ ਪ੍ਰਧਾਨਗੀ ਟਰੱਸਟ ਦੇ ਪ੍ਰਧਾਨ ਐੱਸ. ਪ੍ਰਸ਼ੋਤਮ , ਨਗਰ ਪੰਚਾਇਤ ਪ੍ਰਧਾਨ ਭੱਟੀ ਜਸਪਾਲ ਸਿੰਘ ਢਿਲੋਂ, ਕਾਬਲ ਸਿੰਘ ਸ਼ਾਹਪੁਰ, ਗੁਰਪ੍ਰੀਤ ਸਿੰਘ ਗੋਪਾ ਗਿੱਲ, ਨੰਬਰਦਾਰ ਕੁਲਦੀਪ ਸਿੰਘ ਬੱਲ, ਡਾ: ਇੰਦਰਜੀਤ ਸਿੰਘ ਮਹਿਲਾਂਵਾਲਾ, ਬਲਜਿੰਦਰ ਸਿੰਘ ਮਾਹਲ, ਸ਼ਹਿਰੀ ਆਗੂ ਅਮਿਤ ਔਲ, ਮੁੰਬਈ ਤੋਂ ਉਚੇਚੇ ਤੌਰ ਤੇ ਸ਼ਾਮਲ ਸੀ.ਪੀ.ਡੀ. (ਲੋਕਤੰਤਰ ਕੇਂਦਰ ਬਿੰਦੂ) ਦੇ ਮੁੱਖੀ ਜਗਦੀਸ਼ ਪਾਟਿਲ, ਪ੍ਰਵੀਨ ਕੁਮਾਰ, ਤੇ ਮਹਿਲਾ ਵਿੰਗ ਆਗੂ ਮਾਨਸੀ ਵਲੋਂ ਸਾਂਝੇ ਤੌਰ ਤੇ ਕੀਤੀ | ਇਸ ਮੌਕੇ ਤੇ ਟਰੱਸਟ ਦੇ ਪ੍ਰਧਾਨ ਐੱਸ. ਪ੍ਰਸ਼ੋਤਮ ਵਲੋਂ ਪੇਸ਼ ਕੀਤੇ ਗਏ ਮੰਗ ਪੱਤਰ ਨੂੰ ਸਿਧਾਂਤਿਕ ਤੌਰ ਤੇ ਪ੍ਰਵਾਨਗੀ ਦਿੰਦਿਆਂ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਐਲਾਨ ਕੀਤਾ ਕਿ ਚੋਣ ਜ਼ਾਬਤਾ ਹਟਣ ਪਿੱਛੋਂ ਮਾਝਾ ਵਿਰਾਸਤ ਟਰੱਸਟ ਤੇ ਨਗਰ ਪੰਚਾਇਤ ਅਜਨਾਲਾ ਨਾਲ ਮੀਟਿੰਗ ਕਰਕੇ ਅਜਨਾਲਾ ਸ਼ਹਿਰ ‘ਚ ਢੁੱਕਵੀਂ ਜਗਾ੍ਹ ਤੇ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਬੁੱਤ ਜ਼ਲਦੀ ਸਥਾਪਿਤ ਕਰਨ ਤੋਂ ਇਲਾਵਾ ਸ਼ਹੀਦਾਂ ਦੇ ਇਸ ਨਜ਼ਰਬੰਦ ਤੇ ਸਹਾਦਤ ਸਥਾਨ ਪੁਰਾਣੀ ਤਹਿਸੀਲ ਨੂੰ ਪੰਜਾਬ ਦੀ ਆਧੁਨਿਕ ਟੂਰਿਸਟ ਹੱਬ ਵਜੋਂ ਵਿਕਸਿਤ ਕੀਤਾ ਜਾਵੇਗਾ | ਅੰਮਿ੍ਤਸਰ ਤੋਂ ਹਲਕਾ ਅਜਨਾਲਾ ਦੇ ਸਰਹੱਦੀ ਪਿੰਡ ਬਲੜਵਾਲ ਤੱਕ ਰੇਲਵੇ ਲਾਈਨ ਦੀ ਨਵ ਉਸਾਰੀ ਦੀ ਪ੍ਰਕਿਰਿਆ ਅਤੇ ਹਲਕੇ ਦੇ ਇਤਿਹਾਸਕ ਨਗਰੀ ਰਮਦਾਸ ਵਿਖੇ ਰੇਲਵੇ ਸਟੇਸ਼ਨ ਨੂੰ ਆਧੁਨਿਕ ਬਣਾਇਆ ਜਾ ਰਿਹਾ | ਉਨ੍ਹਾਂ ਨੇ ਆਪਣੇ ਸੰਬੋਧਨ ‘ਚ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਸ਼ਰਧਾ ਭੇਂਟ ਕਰਦਿਆਂ ਕਿਹਾ ਕਿ ਸਾਬਕਾ ਸਰਕਾਰਾਂ ਨੇ ਕੌਮੀ ਸ਼ਹੀਦਾਂ ਦੇ ਪੰਜਾਬ ਵਾਸੀਆਂ ਨੂੰ ਸੁਖਾਲੀ ਜਿੰਦਗੀ ਦੇਣ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਨਾ ਤਾਂ ਕੋਈ ਕੰਮ ਕੀਤਾ ਅਤੇ ਨਾ ਹੀ ਸ਼ਹੀਦਾਂ ਦੇ ਸਥਾਨਾ ਨੂੰ ਵਿਕਸਿਤ ਕਰਨ ਲਈ ਕੋਈ ਰੁਚੀ ਵਿਖਾਈ ।
ਮਾਝਾ ਵਿਰਾਸਤ ਟਰੱਸਟ ਵਲੋਂ ਪ੍ਰਧਾਨ ਐੱਸ. ਪ੍ਰਸ਼ੋਤਮ ਸਮੇਤ ਆਹੁਦੇਦਾਰਾਂ ਤੇ ਮੈਂਬਰ ਸਾਹਿਬਾਨਾਂ ਨੇ ਮੰਤਰੀ ਧਾਲੀਵਾਲ ਦੀਆਂ ਬਹੁਮੁੱਖੀ ਵਿਕਾਸ , ਅਮਨ ਕਾਨੂੰਨ , ਰੁਜਗਾਰ ਤੇ ਨਸ਼ਿਆਂ ਦੀ ਰੋਕਥਾਮ ਲਈ ਪਿਛਲੇ ਢਾਈ ਸਾਲਾਂ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਤੇ ਭਵਿੱਖੀ ਯੋਜਨਾਵਾਂ ਨੂੰ ਮੁੱਖ ਰੱਖਦਿਆਂ ਨੋਬਲ ਵਿਕਾਸ ਪੁਰਖ 2024 ਦੇ ਮਾਣਮੱਤੇ ਐਵਾਰਡ ਨਾਲ ਨਾਅਰਿਆਂ ਦੀ ਗੂੰਜ਼ ‘ਚ ਸਨਮਾਨਿਤ ਕੀਤਾ | ਟਰੱਸਟ ਵਲੋਂ ਮੁੱਖ ਮਹਿਮਾਨ ਮੰਤਰੀ ਧਾਲੀਵਾਲ ਸਮੇਤ ਪ੍ਰਮੁੱਖ ਸ਼ਖਸ਼ੀਅਤਾਂ ਤੇ ਹਾਜਰੀਨ ਨੂੰ ਜੀ ਆਇਆਂ ਟਰੱਸਟ ਦੇ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਗੋਪਾ ਗਿੱਲ, ਸੁਆਗਤ ਨਗਰ ਪੰਚਾਇਤ ਪ੍ਰਧਾਨ ਭੱਟੀ ਜਸਪਾਲ ਸਿੰਘ ਢਿਲੋਂ, ਡਾ: ਇੰਦਰਜੀਤ ਸਿੰਘ ਮਹਿਲਾਂਵਾਲਾ, ਕਾਬਲ ਸਿੰਘ ਸ਼ਾਹਪੁਰ, ਸ਼ਿਵ ਚਾਹਲ, ਆਈ.ਪੀ. ਸ਼ਾਹ, ਆਦਿ ਨੇ ਕੀਤਾ। ਜਦੋਂਕਿ ਧੰਨਵਾਦ ਟਰੱਸਟ ਦੇ ਪ੍ਰਧਾਨ ਐੱਸ. ਪ੍ਰਸ਼ੋਤਮ ਵਲੋਂ ਕੀਤਾ ਗਿਆ | ਇਨਕਲਾਬੀ ਸਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਮੁੰਬਈ ਤੋਂ ਪੁੱਜੀ ਸੀ.ਪੀ.ਡੀ. ਟੀਮ ਵਲੋਂ ਬਾਖੂਬੀ ਕਰਕੇ ਸਮਾਗਮ ਨੂੰ ਇਨਕਲਾਬੀ ਰੰਗ ‘ਚ ਲਬਰੇਜ਼ ਕੀਤਾ | ਮੁੰਬਈ ਤੋਂ ਸਭਿਆਚਾਰਕ ਟੀਮ ਤੇ ਉਨ੍ਹਾਂ ਦੇ ਸਹਿਯੋਗੀ ਦੇਸ਼ ਪ੍ਰੇਮੀਆਂ ਨੂੰ ਮੰਤਰੀ ਧਾਲੀਵਾਲ ਵਲੋਂ ਸਨਮਾਨਿਤ ਕੀਤਾ | ਇਸ ਮੌਕੇ ਤੇ ਅਮਿਤ ਔਲ, ਕਹਾਣੀਕਾਰ ਲਖਵਿੰਦਰ ਭੁੱਲਰ, ਕਾਲਿਆਂ ਵਾਲਾ ਸ਼ਹੀਦ ਗੰਜ਼ ਗੁਰਦੁਆਰਾ ਕਮੇਟੀ ਪ੍ਰਧਾਨ ਠੇਕੇਦਾਰ ਵਰਿਆਮ ਸਿੰਘ ਨੰਗਲ, ਬਲਜਿੰਦਰ ਸਿੰਘ ਨਿਪਾਲ, ਕੌਂਸਲਰ ਬਾਓ, ਧਰਮਿੰਦਰ ਸਿੰਘ ਪਿ੍ੰਸ, ਕੁਲਦੀਪ ਸਿੰਘ ਭੁੱਲਰ, ਨੰਬਰਦਾਰ ਬਖਸ਼ੀਸ਼ ਸਿੰਘ, ਨੰਬਰਦਾਰ ਸਤਪਾਲ ਸਲਵਾਨ, ਬਲਵਿੰਦਰ ਸਿੰਘ ਸਲੇਮਪੁਰਾ, ਗਾਇਕ ਸੁਰਿੰਦਰ ਅਜਨਾਲਵੀ, ਗਾਇਕ ਦਰਪਿੰਦਰਾ, ਕਰਿਆਨਾ ਰਿਟੇਲ ਯੂਨੀਅਨ ਪ੍ਰਧਾਨ ਰਮੇਸ਼ ਮਹਾਜਨ, ਸੁਖਬੀਰ ਸਿੰਘ ਸਲੇਮਪੁਰਾ, ਮਨਬੀਰ ਮੰਨੂੰ ਭੁੱਲਰ, ਦਿਲਬਾਗ ਘੁੱਲੀ੍ਹ, ਪ੍ਰਦੀਪ ਠਾਕੁਰ, ਬਾਲ ਕਲਾਕਾਰ ਮਿਅੰਕ ਭਗਤ, ਦਿਵਲਪ੍ਰੀਤ ਆਦਿ ਮੌਜੂਦ ਸਨ |