Air India: ਮਹਿਲਾ ਪਾਇਲਟ ਨੇ ਚੁੱਕਿਆ ਖੌਫਨਾਕ ਕਦਮ
– ਪਰਿਵਾਰ ਵਾਲਿਆਂ ਦਾ ਰੋ ਰੋ ਬੁਰਾ ਹਾਲ
ਨਵੀ ਦਿੱਲੀ : ਏਅਰ ਇੰਡੀਆ (Air India) ਦੀ ਮਹਿਲਾ ਪਾਇਲਟ ਸ੍ਰਿਸ਼ਟੀ ਤੁਲੀ ਵੱਲੋਂ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਸ੍ਰਿਸ਼ਟੀ ਤੁਲੀ (25) ਨੇ 25 ਨਵੰਬਰ ਨੂੰ ਮੁੰਬਈ ਦੇ ਅੰਧੇਰੀ ਮਰੋਲ ਸਥਿਤ ਫਲੈਟ ਵਿੱਚ ਖੁਦਕੁਸ਼ੀ ਕਰ ਲਈ ਸੀ। ਉਸ ਨੇ ਡਾਟਾ ਕੇਬਲ ਨਾਲ ਫਾਹਾ ਲੈ ਲਿਆ ਸੀ।
ਘਟਨਾ ਦੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੇ ਪਰਿਵਾਰਕ ਮੈਂਬਰਾਂ ਨੇ ਬੇਟੀ ਦੀ ਲਾਸ਼ ਨੂੰ ਗੋਰਖਪੁਰ ਲਿਆਂਦਾ। ਉਸਦੇ ਪਰਿਵਾਰਕ ਮੈਂਬਰਾਂ ਨੇ 27 ਨਵੰਬਰ ਨੂੰ ਗੋਰਖਪੁਰ ਵਿੱਚ ਉਸਦਾ ਅੰਤਿਮ ਸੰਸਕਾਰ ਕੀਤਾ। ਪਰ ਪਰਿਵਾਰਕ ਮੈਂਬਰਾਂ ਦੇ ਦੋਸ਼ਾਂ ਤੋਂ ਬਾਅਦ ਉਸਦੀ ਮੌਤ ਦੀ ਗੁਥੀ ਹੋਰ ਉਲਝ ਗਈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਬੇਟੀ ਦੀ ਮੌਤ ਉਸ ਦੇ ਨਾਲ ਰਹਿਣ ਵਾਲੇ ਦੋਸਤ ਆਦਿੱਤਿਆ ਪੰਡਿਤ ਵੱਲੋਂ ਲਗਾਤਾਰ ਤੰਗ-ਪ੍ਰੇਸ਼ਾਨ ਕਰਨ ਤੋਂ ਬਾਅਦ ਹੋਈ ਹੈ।
ਲੜਕੀ ਦੇ ਚਾਚੇ ਦੀ ਸ਼ਿਕਾਇਤ ‘ਤੇ ਪੁਲਸ ਨੇ 26 ਨਵੰਬਰ ਨੂੰ ਬੁਆਏਫ੍ਰੈਂਡ ਆਦਿਤਿਆ ਪੰਡਿਤ ਨੂੰ ਗ੍ਰਿਫਤਾਰ ਕਰ ਲਿਆ। ਦੱਸ ਦਈਏ ਕਿ ਹੁਣ ਇਸ ਮਾਮਲੇ ‘ਚ ਨਵੇਂ ਖੁਲਾਸੇ ਹੋਏ ਹਨ। ਪੁਲਸ ਜਾਂਚ ‘ਚ ਸਾਹਮਣੇ ਆਇਆ ਹੈ ਕਿ ਦੋਸ਼ੀ ਪ੍ਰੇਮੀ ਔਰਤ ਨੂੰ ਤੰਗ ਕਰਦਾ ਸੀ। ਉਸ ਦਾ ਅਪਮਾਨ ਕਰਦਾ ਸੀ। ਮਾਸਾਹਾਰੀ ਭੋਜਨ ਨੂੰ ਲੈ ਕੇ ਵੀ ਦੋਵਾਂ ਵਿਚਾਲੇ ਝਗੜਾ ਹੁੰਦਾ ਸੀ।
ਪਰਿਵਾਰਕ ਮੈਂਬਰਾਂ ਮੁਤਾਬਕ ਸ੍ਰਿਸ਼ਟੀ ਤੁਲੀ ਗੋਰਖਪੁਰ ਦੀ ਪਹਿਲੀ ਮਹਿਲਾ ਪਾਇਲਟ ਸੀ, ਜਿਸ ਨੂੰ ਮੁੱਖ ਮੰਤਰੀ ਨੇ ਸਨਮਾਨਿਤ ਕੀਤਾ। ਉਸ ਦੀ ਮੌਤ ਨਾਲ ਪਰਿਵਾਰਕ ਮੈਂਬਰ ਸਦਮੇ ‘ਚ ਹਨ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/