Air India ਦੀ ਫਲਾਈਟ ‘ਚ ਮਿਲਿਆ ਕਾਰਤੂਸ, ਮਾਮਲੇ ਦੀ ਜਾਂਚ ‘ਚ ਜੁਟੀ ਪੁਲਿਸ
ਨਵੀਂ ਦਿੱਲੀ, 2 ਨਵੰਬਰ (ਵਿਸ਼ਵ ਵਾਰਤਾ)- ਏਅਰ ਇੰਡੀਆ (Air India) ਦੀ ਇੱਕ ਉਡਾਣ ਵਿੱਚ ਕਾਰਤੂਸ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਕਾਰਤੂਸ ਫਲਾਈਟ ਤੱਕ ਕਿਵੇਂ ਪਹੁੰਚਿਆ। ਇਸ ਸਬੰਧੀ ਏਅਰ ਇੰਡੀਆ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ 27 ਅਕਤੂਬਰ ਦੀ ਹੈ। ਏਅਰਲਾਈਨਜ਼ ਦੇ ਬੁਲਾਰੇ ਨੇ ਦੱਸਿਆ ਕਿ ਜਿਵੇਂ ਹੀ ਫਲਾਈਟ AI916 ਦਿੱਲੀ ਹਵਾਈ ਅੱਡੇ ‘ਤੇ ਉਤਰੀ। ਇਸ ਦੀ ਇਕ ਸੀਟ ਦੀ ਜੇਬ ‘ਚੋਂ ਇਕ ਕਾਰਤੂਸ ਮਿਲਿਆ, ਜਿਸ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਸ ਸਬੰਧੀ ਏਅਰਲਾਈਨਜ਼ ਨੇ ਸ਼ਿਕਾਇਤ ਵੀ ਦਰਜ ਕਰਵਾਈ ਹੈ। ਆਈਜੀਆਈ ਏਅਰਪੋਰਟ ਪੁਲਿਸ ਨੇ ਆਰਮਜ਼ ਐਕਟ ਤਹਿਤ ਐਫਆਈਆਰ ਦਰਜ ਕਰ ਲਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।