Accident: 50 ਮੀਟਰ ਡੂੰਘੀ ਖੱਡ ‘ਚ ਡਿੱਗਿਆ ਟਰੱਕ
- 10 ਦੀ ਮੌਤ, ਕਈ ਜ਼ਖਮੀ
ਨਵੀ ਦਿੱਲੀ, 22 ਜਨਵਰੀ : ਕਰਨਾਟਕ ਵਿੱਚ ਬੁੱਧਵਾਰ ਸਵੇਰੇ ਇੱਕ ਵੱਡਾ ਹਾਦਸਾ (Accident) ਵਾਪਰ ਗਿਆ। ਇੱਕ ਟਰੱਕ 50 ਮੀਟਰ ਡੂੰਘੀ ਖਾਈ ਵਿੱਚ ਡਿੱਗਣ ਕਾਰਨ 10 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ 20 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਕਈਆਂ ਦੀ ਹਾਲਤ ਨਾਜ਼ੁਕ ਹੋਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਉੱਤਰਾ ਕੰਨੜ ਦੇ ਐਸਪੀ ਨੇ ਦੱਸਿਆ ਕਿ ਸਵੇਰੇ ਕਰੀਬ 5.30 ਵਜੇ ਇਕ ਟਰੱਕ ਡਰਾਈਵਰ ਨੇ ਕਿਸੇ ਹੋਰ ਵਾਹਨ ਨੂੰ ਜਗ੍ਹਾ ਦੇਣ ਦੀ ਕੋਸ਼ਿਸ਼ ਵਿੱਚ ਟਰੱਕ ਨੂੰ ਖੱਬੇ ਪਾਸੇ ਮੋੜਿਆ ਇਸ ਦੌਰਾਨ ਟਰੱਕ ਫਿਸਲ ਕੇ 50 ਮੀਟਰ ਡੂੰਘੀ ਖਾਈ ਵਿੱਚ ਡਿੱਗ ਗਿਆ। ਸਾਰੇ ਪੀੜਤ ਫਲ ਵਿਕਰੇਤਾ ਸਨ ਅਤੇ ਸਾਵਨੂਰ ਤੋਂ ਯੇਲਾਪੁਰਾ ਮੇਲੇ ਵਿੱਚ ਫਲ ਵੇਚਣ ਲਈ ਜਾ ਰਹੇ ਸਨ। ਇਹ ਹਾਦਸਾ ਸਾਵਨੂਰ-ਹੁਬਲੀ ਰੋਡ ‘ਤੇ ਜੰਗਲੀ ਇਲਾਕੇ ‘ਚੋਂ ਲੰਘਦੇ ਸਮੇਂ ਹੋਇਆ।
ਉਨ੍ਹਾਂ ਕਿਹਾ ਕਿ ਸੜਕ ਦੇ ਕਿਨਾਰੇ ਘਾਟੀ ਵਾਲੇ ਪਾਸੇ ਕੋਈ ਸੁਰੱਖਿਆ ਦੀਵਾਰ ਨਹੀਂ ਸੀ। ਅਧਿਕਾਰੀ ਨੇ ਦੱਸਿਆ ਕਿ ‘ਅੱਠ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਦੋ ਲੋਕਾਂ ਦੀ ਇਲਾਜ ਦੌਰਾਨ ਮੌਤ ਹੋ ਗਈ। ਜ਼ਖਮੀਆਂ ਨੂੰ ਇਲਾਜ ਲਈ ਹੁਬਲੀ ਦੇ ਕਰਨਾਟਕ ਮੈਡੀਕਲ ਕਾਲਜ ਅਤੇ ਰਿਸਰਚ ਇੰਸਟੀਚਿਊਟ (KIMS) ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/