Accident: ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਸਕੂਲ ਬੱਸ ਪਲਟੀ
- ਹਾਦਸੇ ‘ਚ ਇਕ ਬੱਚੀ ਦੀ ਮੌਤ, ਕਈ ਜ਼ਖਮੀ
ਨਵੀ ਦਿੱਲੀ : ਕੇਰਲ ਦੇ ਕੰਨੂਰ ਜ਼ਿਲੇ ਦੇ ਵਲੱਕਈ ‘ਚ ਇਕ ਸਕੂਲ ਬੱਸ ਪਲਟਣ ਨਾਲ 5ਵੀਂ ਜਮਾਤ ਦੀ ਇਕ ਵਿਦਿਆਰਥਣ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ 14 ਤੋਂ ਵੱਧ ਬੱਚੇ ਜ਼ਖਮੀ ਹੋਏ। ਇਨ੍ਹਾਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਾਣਕਾਰੀ ਮੁਤਾਬਕ ਇਹ ਬੱਸ ਕੰਨੂਰ ਜ਼ਿਲ੍ਹੇ ਦੇ ਕੁਰੂਮਾਥੁਰ ਦੇ ਚਿਨਮਯ ਸਕੂਲ ਦੀ ਸੀ। ਹਾਦਸੇ ਸਮੇਂ ਬੱਸ ਵਿੱਚ 20 ਵਿਦਿਆਰਥੀ ਸਵਾਰ ਸਨ। ਸਾਹਮਣੇ ਤੋਂ ਆ ਰਹੇ ਕਿਸੇ ਹੋਰ ਵਾਹਨ ਨੂੰ ਰਸਤਾ ਦਿੰਦੇ ਹੋਏ ਬੱਸ ਸੰਤੁਲਨ ਗੁਆ ਬੈਠੀ ਅਤੇ ਸੜਕ ‘ਤੇ ਪਲਟ ਗਈ।
ਸੋਸ਼ਲੀ ਮੀਡੀਆ ਤੇ ਇਸ ਹਾਦਸੇ ਦੀਆਂ ਕਈ ਵੀਡੀਓਜ਼ ਵੀ ਵਾਇਰਲ ਹੋ ਰਹੀਆਂ ਹਨ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਬੱਸ ਢਲਾਨ ਤੋਂ ਉਤਰਨ ਲੱਗਦੀ ਹੈ ਅਤੇ ਆਪਣਾ ਸੰਤੁਲਨ ਗੁਆ ਬੈਠਦੀ ਹੈ। ਜਦ ਬੱਸ ਖੱਬੇ ਪਾਸੇ ਮੁੜਨ ਲੱਗਦੀ ਹੈ ਅਤੇ ਸੜਕ ਦੇ ਕਿਨਾਰੇ ਇੱਕ ਖੰਬੇ ਨਾਲ ਟਕਰਾਅ ਕੇ ਪਲਟ ਜਾਂਦੀ ਹੈ।ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸਥਾਨਕ ਲੋਕਾਂ ਨੇ ਤੁਰੰਤ ਜ਼ਖਮੀ ਵਿਦਿਆਰਥੀਆਂ ਨੂੰ ਇਲਾਜ ਲਈ ਤਾਲੀਪਰਾਂਬਾ ਤਾਲੁਕ ਹਸਪਤਾਲ ਪਹੁੰਚਾਇਆ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/