Accident: ਦਰਦਨਾਕ ਸੜਕ ਹਾਦਸੇ ‘ਚ IPS ਅਧਿਕਾਰੀ ਦੀ ਮੌਤ
ਕਰਨਾਟਕ ਵਿੱਚ ਆਪਣੀ ਪਹਿਲੀ ਪੋਸਟਿੰਗ ‘ਤੇ ਜਾ ਰਹੇ ਆਈਪੀਐਸ ਅਧਿਕਾਰੀ ਹਰਸ਼ ਬਰਧਨ ਦੀ ਕਾਰ ਹਾਦਸੇ (Accident) ਵਿੱਚ ਮੌਤ ਹੋ ਗਈ। 2023 ਬੈਚ ਦੇ ਅਧਿਕਾਰੀ ਮੈਸੂਰ ਤੋਂ ਸਰਕਾਰੀ ਵਾਹਨ ‘ਚ ਹਸਨ ਜਾ ਰਹੇ ਸਨ। ਪੁਲਿਸ ਦੇ ਅਨੁਸਾਰ ਆਈਪੀਐਸ ਅਧਿਕਾਰੀ ਹਰਸ਼ ਬਰਧਨਨੇ ਸੋਮਵਾਰ ਨੂੰ ਹਸਨ ਸ਼ਹਿਰ ਵਿੱਚ ਡਿਪਟੀ ਸੁਪਰਡੈਂਟ ਆਫ ਪੁਲਿਸ (ਡੀਐਸਪੀ) ਦਾ ਅਹੁਦਾ ਸੰਭਾਲਣਾ ਸੀ, ਉਹ ਡਿਊਟੀ ਲਈ ਰਿਪੋਰਟ ਕਰਨ ਲਈ ਹਸਨ ਜਾ ਰਹੇ ਸਨ। ਇਸ ਦੌਰਾਨ ਸਰਕਾਰੀ ਗੱਡੀ ਦਾ ਕਾਰ ਦਾ ਟਾਇਰ ਫਟ ਗਿਆ। ਇਸ ਤੋਂ ਬਾਅਦ ਡਰਾਈਵਰ ਨੇ ਗੱਡੀ ਤੋਂ ਕੰਟਰੋਲ ਗੁਆ ਲਿਆ। ਗੱਡੀ ਪਹਿਲਾਂ ਸੜਕ ਕਿਨਾਰੇ ਇੱਕ ਦਰੱਖਤ ਨਾਲ ਟਕਰਾ ਗਈ ਅਤੇ ਫਿਰ ਇੱਕ ਘਰ ਨਾਲ ਟਕਰਾ ਕੇ ਰੁਕ ਗਈ। ਹਾਦਸੇ ‘ਚ ਹਰਸ਼ ਬਰਧਨ ਦੇ ਸਿਰ ‘ਤੇ ਗੰਭੀਰ ਸੱਟ ਲੱਗੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ। ਜਿੱਥੇ ਕਿ ਹਰਸ਼ ਬਰਧਨ ਨੂੰ ਮ੍ਰਿਤਕ ਐਲਾਨ ਦਿਤਾ ਗਿਆ। 25 ਸਾਲਾ ਹਰਸ਼ ਬਰਧਨ ਮੱਧ ਪ੍ਰਦੇਸ਼ ਦੇ ਸਿੰਗਰੋਲੀ ਦੇ ਰਹਿਣ ਵਾਲੇ ਸਨ। ਇਸ ਘਟਨਾ ਵਿੱਚ ਡਰਾਈਵਰ ਵੀ ਗੰਭੀਰ ਜ਼ਖਮੀ ਹੋਇਆ ਹੈ ਜਿਸ ਦਾ ਇਲਾਜ਼ ਹਸਪਤਾਲ ‘ਚ ਚਲ ਰਿਹਾ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/