Haryana,assembly,election ਲਈ ‘ਆਪ’ ਨੇ ਉਮੀਦਵਾਰਾਂ ਦੀ ਤੀਜੀ ਲਿਸਟ ਕੀਤੀ ਜਾਰੀ
ਚੰਡੀਗੜ੍ਹ 11 ਸਤੰਬਰ ( ਵਿਸ਼ਵ ਵਾਰਤਾ ) : 5 ਅਕਤੂਬਰ ਨੂੰ 90 ਵਿਧਾਨ ਸਭਾ ਸੀਟਾਂ ਲਈ ਹੋਣ ਵਾਲੀਆਂ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਮੰਗਲਵਾਰ ਰਾਤ ਨੂੰ 11 ਉਮੀਦਵਾਰਾਂ ਦੀ ਤੀਜੀ ਸੂਚੀ ਦਾ ਐਲਾਨ ਕਰ ਦਿੱਤਾ ਹੈ । ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਨੇ ਤੀਜੀ ਸੂਚੀ ਵਿੱਚ ਰਾਦੌਰ ਤੋਂ ਭੀਮ ਸਿੰਘ ਰਾਠੀ, ਨੀਲੋਖੇੜੀ ਤੋਂ ਅਮਰ ਸਿੰਘ, ਇਸਰਾਨਾ ਤੋਂ ਅਮਿਤ ਕੁਮਾਰ, ਅਟੇਲੀ ਤੋਂ ਸੁਨੀਲ ਰਾਓ ਅਤੇ ਰੇਵਾੜੀ ਤੋਂ ਸਤੀਸ਼ ਯਾਦਵ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ‘ਆਪ’ ਨੇ ਹਰਿਆਣਾ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ 9 ਉਮੀਦਵਾਰਾਂ ਦੀ ਦੂਜੀ ਸੂਚੀ ਦਾ ਐਲਾਨ ਕੀਤਾ ਸੀ। ਕੁੱਲ ਮਿਲਾ ਕੇ ‘ਆਪ’ ਨੇ ਆਪਣੀਆਂ ਤਿੰਨ ਸੂਚੀਆਂ ‘ਚ ਹੁਣ ਤੱਕ ਹਰਿਆਣਾ ‘ਚ 40 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਸੋਮਵਾਰ ਨੂੰ ਜਾਰੀ ਕੀਤੀ ਗਈ ਪਹਿਲੀ ਸੂਚੀ ਵਿੱਚ 20 ਨਾਮ ਸਨ। ਹਰਿਆਣਾ ਦੀਆਂ 90 ਸੀਟਾਂ ‘ਤੇ 5 ਅਕਤੂਬਰ ਨੂੰ ਇਕ ਪੜਾਅ ‘ਚ ਵੋਟਾਂ ਪੈ ਰਹੀਆਂ ਹਨ। ਵੋਟਾਂ ਦੀ ਗਿਣਤੀ 8 ਅਕਤੂਬਰ ਨੂੰ ਹੋਵੇਗੀ। ‘ਆਪ’ ਨੇ ਆਪਣੀ ਦੂਜੀ ਸੂਚੀ ‘ਚ ਸਢੌਰਾ ਤੋਂ ਰਿਤੂ ਬਾਮਣੀਆ, ਥਾਨੇਸਰ ਤੋਂ ਕ੍ਰਿਸ਼ਨ ਬਜਾਜ, ਇੰਦਰਾ ਤੋਂ ਹਵਾ ਸਿੰਘ, ਰਤੀਆ ਤੋਂ ਮੁਖਤਿਆਰ ਸਿੰਘ ਬਾਜ਼ੀਗਰ ਅਤੇ ਆਦਮਪੁਰ ਤੋਂ ਭੂਪੇਂਦਰ ਬੈਨੀਵਾਲ ਨੂੰ ਉਮੀਦਵਾਰ ਬਣਾਇਆ ਹੈ।