AAP ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਵੱਖ-ਵੱਖ ਪਿੰਡਾਂ ਵਿਚ ਕੀਤੀਆਂ ਨੁਕੜ ਮੀਟਿੰਗਾਂ, ਕਈ ਪਿੰਡਾਂ ਨੇ ਢਿੱਲੋਂ ਨੂੰ ਤੋਲਿਆ ਲੱਡੂਆਂ ਨਾਲ
ਗਿੱਦੜਬਾਹਾ, 15 ਨਵੰਬਰ 2024 (ਵਿਸ਼ਵ ਵਾਰਤਾ):- ਆਮ ਆਦਮੀ ਪਾਰਟੀ(AAP) ਦੇ ਉਮੀਦਵਾਰ ਹਰਦੀਪ ਸਿੰਘ ਡਿੰਪੀ ਢਿੱਲੋਂ ਵੱਲੋਂ ਆਪਣੇ ਚੋਣ ਮਹਿਮ ਨੂੰ ਤੇਜ਼ ਕਰਦਿਆਂ ਹਲਕੇ ਦੇ ਪਿੰਡ ਹੂਸਨਰ ,ਬਬਾਣੀਆਂ ,ਮਧੀਰ, ਸੁਮਾਘ, ਲੁੰਡੇ ਵਾਲਾ, ਵਾਦੀਆਂ, ਕਰਨੀ ਵਾਲਾ, ਭੂੰਦੜ , ਦੂਹੇਵਾਲਾ,ਚੋਟੀਆਂ ਅਤੇ ਧੂਲ਼ਕੋਟ ਤੋਂ ਇਲਾਵਾ ਗਿਦੜਬਾਹਾ ਦੇ ਵੱਖ-ਵੱਖ ਵਾਰਡਾਂ ਵਿੱਚ ਚੋਣ ਜਲਸੇ ਅਤੇ ਵਰਕਰਾਂ ਨਾਲ ਨੁੱਕੜ ਮੀਟਿੰਗਾਂ ਕੀਤੀਆਂ।
ਇਸ ਮੌਕੇ ਉਮੀਦਵਾਰ ਹਰਦੀਪ ਡਿੰਪੀ ਢਿੱਲੋ ਨੂੰ ਲੱਡੂਆਂ ਨਾਲ ਤੋਲਿਆ ਗਿਆ। ਉੱਥੇ ਪਿੰਡਾਂ ਦੇ ਅਨੇਕਾਂ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਕੇ ਡਿੰਪੀ ਢਿੱਲੋਂ ਦਾ ਸਮਰਥਨ ਦੇਣ ਦਾ ਭਰੋਸਾ ਵੀ ਦਿੱਤਾ।
ਇਸ ਮੌਕੇ ਉਹਨਾਂ ਨਾਲ ਬਹਿਣਾ ਗੁਰਲਾਲ ਘਨੌਰ, ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ, ਵਿਧਾਇਕ ਅਮਨਦੀਪ ਗੋਲਡੀ ਮੁਸਾਫਰ, ਬੂਟਾ ਸਿੰਘ ਸੰਦੋਹਾ ਜਿਲਾ ਪ੍ਰਧਾਨ, ਪਰਮਜੀਤ ਕੌਰ ਜਿਲਾ ਪ੍ਰਧਾਨ ਇਸਤਰੀ ਵਿੰਗ, ਜਸਵਿੰਦਰ ਕੌਰ ਸਟੇਟ ਜਰਨਲ ਸਕੱਤਰ, ਜਸਵੀਰ ਸਿੰਘ ਕਲੇਰ, ਭੋਲਾ ਸਿੰਘ ਟਹਿਣਾ, ਅਭੇ ਸਿੰਘ ਢਿੱਲੋ ,ਚੁਸਪਿੰਦਰ ਸਿੰਘ ਚਹਿਲ, ਪ੍ਰਿੰਸੀਪਲ ਸਾਧੂ ਸਿੰਘ ਰਮਾਣਾ, ਪ੍ਰੇਮ ਕੁਮਾਰ, ਬਾਬੂ ਸਿੰਘ ਰੋਮਾਣਾ, ਪਿਆਰਾ ਸਿੰਘ ਝੁੰਬਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਲੋਕਾਂ ਨੂੰ ਸੰਬੋਧਨ ਕਰਦਿਆਂ ਡਿੰਪੀ ਢਿਲੋਂ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਵਾਲੇ ਝੂਠ ਬੋਲ ਕੇ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਲੋਕ ਉਹਨਾਂ ਦੇ ਝੂਠੇ ਵਾਅਦਿਆਂ ਵਿਚ ਨਹੀਂ ਆਉਣਗੇ। ਲੋਕਾਂ ਨੇ ਮਨ ਬਣਾ ਲਿਆ ਹੈ ਕਿ ਡਿੰਪੀ ਢਿੱਲੋਂ ਦਾ ਸਾਥ ਦੇਣਾ ਹੈ ਅਤੇ ਹਲਕੇ ਗਿੱਦੜਬਾਹਾ ਦਾ ਵਿਕਾਸ ਕਰਵਾਉਣਾ ਹੈ।
ਉਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਲਕਾ ਗਿੱਦੜਬਾਹ ਦੇ ਲੋਕਾਂ ਦੀਆਂ ਹਰ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਨ ਦਾ ਭਰੋਸਾ ਦਿੱਤਾ ਹੈ। ਇਸ ਲਈ ਹਰ ਵੋਟਰ ਆਪਣੇ ਆਪ ਨੂੰ ਡਿੰਪੀ ਢਿੱਲੋਂ ਸਮਝ ਕੇ ਆਪਣੇ ਆਪ ਨੂੰ ਵੋਟ ਪਾਵੇ ਅਤੇ ਹਲਕਾ ਗਿੱਦੜਬਾਹਾ ਨੂੰ ਨੰਬਰ ਇੱਕ ਦਾ ਹਲਕਾ ਬਣਾਉਣ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣ। ਇਸ ਮੌਕੇ ਪਿੰਡਾਂ ਦੇ ਪੰਚ, ਸਰਪੰਚ ਤੇ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਤੇ ਆਗੂ ਹਾਜ਼ਰ ਸਨ।