AAP ਉਮੀਦਵਾਰ ਗੁਰਦੀਪ ਰੰਧਾਵਾ ਨੇ ਜਿਮਨੀ ਚੌਣ ਨੂੰ ਲੈ ਕੇ ਵੱਖ ਵੱਖ ਪਿੰਡਾਂ ਦੇ ਪੰਚਾਂ-ਸਰਪੰਚਾਂ ਨਾਲ ਕੀਤੀ ਮੀਟਿੰਗ
ਡੇਰਾ ਬਾਬਾ ਨਾਨਕ,12 ਨਵੰਬਰ (ਵਿਸ਼ਵ ਵਾਰਤਾ):- ਆਮ ਆਦਮੀ ਪਾਰਟੀ ਦੇ ਡੇਰਾ ਬਾਬਾ ਨਾਨਕ ਤੋਂ ਉਮੀਦਵਾਰ ਗੁਰਦੀਪ ਸਿੰਘ ਰੰਧਾਵਾ ਨੇ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਪੰਚਾਂ-ਸਰਪੰਚਾਂ ‘ਤੇ ਸੀਨੀਅਰ ਆਗੂਆਂ ਨਾਲ ਜਿਮਨੀ ਚੋਣਾਂ ਤੇ ਚਰਚਾ ਕੀਤੀ। ਰੰਧਾਵਾ ਨੇ ਜਿਮਨੀ ਚੌਣ ਨੂੰ ਲੈਕੇ ਉਨ੍ਹਾਂ ਤੋਂ ਸੁਝਾਅ ਵੀ ਲਏ ਅਤੇ ਸਮਰਥਨ ਦੇਣ ਦੀ ਅਪੀਲ ਕੀਤੀ। ਹਲਕੇ ਦੇ ਸਰਪੰਚਾਂ ਨੇ ਰੰਧਾਵਾ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਦਿੱਤਾ।
ਇਸ ਦੌਰਾਨ ਪ੍ਰਿਤਪਾਲ ਸਿੰਘ ਸਰਪੰਚ,ਰਛਪਾਲ ਸਿੰਘ ਸਰਪੰਚ,ਰਵੀ ਸਰਪੰਚ ਮੰਮਣ, ਸੁਖਵਿੰਦਰ ਸਿੰਘ ਸਰਪੰਚ ਕੋਟਲੀ ਸੂਰਤ ਮੱਲੀ, ਜੱਗਾ ਭਲਵਾਨ ਸਰਪੰਚ ਦਲੋਵਾਲ, ਦਵਿੰਦਰਪਾਲ ਸਿੰਘ ਹੈਪੀ ਸਰਪੰਚ ਮਲਿਕਪੁਰ, ਦਲਬੀਰ ਸਿੰਘ ਭਿੱਲਾ ਸਰਪੰਚ ਕੋਟਲੀ ਸੂਰਤ ਮੱਲੀ,ਗਗਨ ਸਰਪੰਚ ਭਗਵਾਨਪੁਰ, ਰਣਜੀਤ ਸਿੰਘ ਭੱਟੀ ਸਰਪੰਚ ਦਰਗਾਬਾਦ ਮਹਿੰਦਰ ਸਿੰਘ ਸਰਪੰਚ ਨਿੱਕੋਸਰਾ,ਨਿਰਮਲ ਸਿੰਘ ਸਰਪੰਚ ਮੋਹਲੋਵਾਲੀ ਅਤੇ ਹੋਰ ਸੀਨੀਅਰ ਆਗੂ ਹਾਜਰ ਸਨ।