n ਬਸਪਾ ਮਾਝੇ ਵਿਚ ਮਜਬੂਤ ਸੰਗਠਨ ਦਾ ਨਿਰਮਾਣ ਕਰਨ ਵੱਲ
ਅੰਮ੍ਰਿਤਸਰ , 24 ਸਤੰਬਰ (ਵਿਸ਼ਵ ਵਾਰਤਾ)-ਬਸਪਾ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਗੜੀ ਨੇ ਅੱਜ ਅੰਮ੍ਰਿਤਸਰ ਦੀ ਧਰਤੀ ਉਪਰ ਵਰਕਰਾਂ ਦੇ ਵਿਸ਼ਾਲ ਰੋਸ਼ ਪ੍ਰਦਰਸਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਤੀ ਬਿੱਲਾਂ ਅਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀਆਂ ਖਾਮੀਆਂ ਪਿੱਛੇ ਕਾਂਗਰਸ ਅਤੇ ਭਾਜਪਾ ਦੋਨੋ ਦੋਸ਼ੀ ਹਨ। ਖੇਤੀ ਬਿੱਲਾਂ ਦਾ ਪਾਸ ਹੋਣਾ ਅਤੇ ਕਿਸਾਨ ਦੇ ਅੰਦੋਲਨ ਲਈ ਭਾਜਪਾ ਕਾਂਗਰਸ ਦੇ ਨਾਲ਼ ਨਾਲ਼ ਅਕਾਲੀ ਦਲ ਵੀ ਬਰਾਬਰ ਦਾ ਦੋਸ਼ੀ ਹੈ। ਅਕਾਲੀ ਦਲ ਨੇ ਪਿਛਲੇ ਕਈ ਮਹੀਨਿਆਂ ਤੋਂ ਖੇਤੀ ਆਰਡੀਨੈਂਸਾਂ ਦਾ ਕੈਬਨਿਟ ਮੀਟਿੰਗ ਵਿੱਚ ਸਮਰਥਨ ਹੀ ਨਹੀਂ ਕੀਤਾ ਸਗੋਂ ਅਕਾਲੀ ਦਲ ਸਰਪ੍ਰਸਤ ਪ੍ਰਕਾਸ਼ ਬਾਦਲ, ਪ੍ਰਧਾਨ ਸੁਖਬੀਰ ਬਾਦਲ ਅਤੇ ਬੀਬੀ ਹਰਸਿਮਰਤ ਕੌਰ ਨੇ ਸਮੇਂ ਸਮੇਂ ਤੇ ਮੀਡੀਆ ਵਿੱਚ ਆਕੇ ਖੇਤੀ ਬਿੱਲਾਂ ਦਾ ਸਮਰਥਨ ਵੀ ਕੀਤਾ, ਲੇਕਿਨ ਕਿਸਾਨਾਂ ਦੇ ਭਾਰੀ ਵਿਰੋਧ ਕਰਨ ਅਕਾਲੀ ਦਲ ਪਿੱਛੇ ਹਟਿਆ ਹੈ, ਜਦੋਂ ਕਿ ਬਸਪਾ ਇਸ ਗੱਲ ਦੀ ਨਿੰਦਾ ਕਰਦੀ ਕਿ ਅਕਾਲੀ ਦਲ ਹਾਲੀ ਵੀ ਐਨਡੀਏ ਦਾ ਹਿੱਸਾ ਚੱਲ ਰਿਹਾ ਹੈ ਅਤੇ ਕਿਸਾਨਾਂ ਨੂੰ ਧੋਖਾ ਦੇ ਰਿਹਾ ਹੈ। ਸਤੰਬਰ 25 ਕਿਸਾਨਾਂ ਦੇ ਬੰਦ ਵਿੱਚ ਅਕਾਲੀ ਦਲ ਵੱਲੋਂ ਕੀਤਾ ਚੱਕਾ ਜਾਮ ਹਾਸੋਹੀਣਾ ਕਦਮ ਹੈ ਅਤੇ ਭੱਦ ਕਰਾਉਣ ਵਾਲਾ ਕਦਮ ਹੈ।
ਸਰਦਾਰ ਗੜੀ ਨੇ ਕਿਹਾ ਕਿ ਕਾਂਗਰਸ ਅਤੇ ਭਾਜਪਾ ਦੇ ਚੋਣ ਮੈਨੀਫੈਸਟੋ ਵਿੱਚ ਇਹਨਾਂ ਖੇਤੀ ਸੁਧਾਰਾਂ ਦੀ ਗੱਲ ਕੀਤੀ ਹੈ, ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਕਾਂਗਰਸ ਇਹਨਾਂ ਖੇਤੀ ਬਿਲਾਂ ਸੰਬਧੀ ਮੀਟਿੰਗਾਂ ਵਿੱਚ ਸ਼ਾਮਿਲ ਰਹੀ ਹੈ ਅਤੇ ਅੱਜ ਪੰਜਾਬ ਵਿੱਚ ਕਿਸਾਨਾਂ ਉਪਰ ਰਾਜਨੀਤਿਕ ਖੇਡਾਂ ਖੇਡ ਰਹੀ ਹੈ । ਭਾਜਪਾ ਦੇਸ਼ ਦੇ ਦਲਿਤਾਂ ਕਿਸਾਨਾਂ ਮੁਲਾਜ਼ਿਮਾ ਪਛੜੇ ਅਤੇ ਘੱਟ ਗਿਣਤੀਆਂ ਵਰਗਾਂ ਲਈ ਨੰਗਾ ਚਿੱਟਾ ਦੁਸ਼ਮਣ ਹੈ ਜਿਸਦਾ ਮੁਕਾਬਲਾ ਸਿਧਾਂਤਕ ਤੌਰ ਤੇ ਸਿਰਫ ਬਹੁਜਨ ਸਮਾਜ ਪਾਰਟੀ ਹੀ ਕਰ ਸਕਦੀ ਹੈ।
ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਕੇਂਦਰ ਦੀ ਭਾਜਪਾ ਸਰਕਾਰ ਨੇ 2018 ਵਿਚ ਹੀ ਰਾਜਾਂ ਨੂੰ ਫੰਡ ਦੇਣ ਤੋਂ ਹੱਥ ਪਿੱਛੇ ਖਿੱਚ ਲਏ ਜਦੋਂਕਿ ਇਹ ਸਕੀਮ 1942 ਤੋਂ ਚਲ ਰਹੀ ਸੀ। ਹਾਲਾਂਕਿ ਸਿੱਖਿਆ ਦੇਣਾ ਸਾਂਝਾ ਕੰਮ ਹੈ ਲੇਕਿਨ ਪੰਜਾਬ ਸੂਬੇ ਦੀ ਕਾਂਗਰਸ ਵਜੀਫਾ ਸਕੀਮ ਦੇਣ ਵਿਚ ਅਸਫਲ ਹੀ ਨਹੀਂ ਹੋਈ ਸਗੋਂ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ 303 ਰੁਪਏ ਵਿਚ ਡਾਕਾ ਮਾਰ ਲਿਆ। ਲੇਕਿਨ ਸਬੂਤਾਂ ਦੀ ਨਜ਼ਰ ਵਿਚ ਵੀ ਮੁੱਖ ਮੰਤਰੀ ਅਮਰਿੰਦਰ ਸਿੰਘ ਹਾਲੀ ਤਕ ਵੀ ਸਾਧੂ ਸਿੰਘ ਧਰਮਸੋਤ ਨੂੰ ਬਚਾਉਣ ਦਾ ਕੰਮ ਕਰ ਰਿਹਾ ਹੈ। ਕਾਂਗਰਸ ਨੇ ਜਹਿਰੀਲੀ ਸਰਾਬ ਨਾਲ ਮਰੇ 136 ਪੰਜਾਬੀਆਂ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਕੁਝ ਨਹੀਂ ਕੀਤਾ।
ਅਜਿਹੇ ਨਾਜ਼ੁਕ ਹਾਲਾਤਾਂ ਵਿਚ ਬਸਪਾ ਪੰਜਾਬ ਹੀ ਪੰਜਾਬ ਅਤੇ ਪੰਜਾਬੀਅਤ ਲਈ ਲੜ ਰਹੀ ਹੈ ਜਿਸਨੇ ਪੰਜਾਬੀਆਂ ਨੂੰ ਲਾਮਬੰਦ ਕਰਨ ਲਈ ਸੰਘਰਸ਼ ਅਤੇ ਸੰਗਠਨ ਦੋਨੋ ਪ੍ਰੋਗਰਾਮ ਬਰਾਬਰ ਚਲਾਏ ਹਨ । ਸਰਦਾਰ ਗੜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾਂ 14 ਸਤੰਬਰ ਨੂੰ ਫਗਵਾੜਾ, 18 ਹੁਸ਼ਿਆਰਪੁਰ ਬਸਪਾ ਨੇ ਵਿਸ਼ਾਲ ਰੋਸ਼ ਪ੍ਰਦਰਸ਼ਨ ਕੀਤੇ ਹਨ। ਹੁਣ 24 ਸਤੰਬਰ ਅੰਮ੍ਰਿਤਸਰ, 28ਸਤੰਬਰ ਨੂੰ ਬਠਿੰਡਾ, 29ਸਤੰਬਰ ਪਟਿਆਲਾ, 3 ਅਕਤੂਬਰ ਸੰਗਰੂਰ, 9 ਅਕਤੂਬਰ ਪਾਇਲ (ਲੁਧਿਆਣਾ) ਵਿਸ਼ਾਲ ਰੋਸ ਪ੍ਰਦਰਸ਼ਨ ਬਸਪਾ ਸੜਕਾਂ ਉਪਰ ਉਤਰਕੇ ਕਰੇਗੀ। ਜਦੋਂ ਸੰਗਠਨ ਮਜਬੂਤੀ ਹਿਤ 30 ਸਤੰਬਰ ਵਿਧਾਨ ਸਭਾ ਸਾਹਕੋਟ,1ਅਕਤੂਬਰ ਟਾਂਡਾ ਦਸੂਹਾ ਮੁਕੇਰੀਆ ਵਿਧਾਨ ਸਭਾ, 2 ਅਕਤੂਬਰ ਮੈਂਬਰਸ਼ਿਪ ਸਬੰਧੀ ਸੂਬਾ ਕਮੇਟੀ ਦੀ ਮੀਟਿੰਗ ਹੋਵੇਗੀ। ਇਸ ਮੌਕੇ ਸੂਬਾ ਜਨਰਲ ਸਕੱਤਰ ਡਾਕਟਰ ਨਛੱਤਰ ਪਾਲ, ਮਨਜੀਤ ਸਿੰਘ ਅਟਵਾਲ, ਸਵਿੰਦਰ ਸਿੰਘ ਛੱਜਲਵੱਡੀ, ਰੋਹਿਤ ਖੋਖਰ, ਤਰਸੇਮ ਭੋਲਾ, ਸੁਰਜੀਤ ਸਿੰਘ ਅਬਦਾਲ, ਜੋਗਿੰਦਰਪਾਲ ਭਗਤ, ਧਰਮਪਾਲ ਭਗਤ, ਕੁਲਵਿੰਦਰ ਸਿੰਘ ਸਹੋਤਾ, ਗੁਰਬਖਸ਼ ਮਹੇ, ਬਲਵੰਤ ਕੇਹਰਾ, ਮੁਕੇਸ਼ ਕੁਮਾਰ, ਪਲਵਿੰਦਰ ਬਿੱਕਾ, ਥੋਰੂ ਰਾਮ, ਸੁਖਦੇਵ ਸਿੰਘ ਭਰੋਵਾਲ, ਬਲਕਾਰ ਸਿੰਘ ਕਾਲਰਾ,ਤਾਰਾ ਚੰਦ ਭਗਤ, ਗੁਰਪ੍ਰੀਤ ਸਿੰਘ ਚੱਬਾ, ਜਗਦੀਸ਼ ਕਸਿਅਪ ਆਦਿ ਹਾਜ਼ਿਰ ਸਨ।
ਸੰਗਰੂਰ ਜੇਲ੍ਹ ‘ਚ ਕੈਦੀਆਂ ਵਿਚਾਲੇ ਖੂਨੀ ਝੜਪ, 2 ਦੀ ਮੌਤ
ਸੰਗਰੂਰ ਜੇਲ੍ਹ 'ਚ ਕੈਦੀਆਂ ਵਿਚਾਲੇ ਖੂਨੀ ਝੜਪ, 2 ਦੀ ਮੌਤ ਚੰਡੀਗੜ੍ਹ, 19ਅਪ੍ਰੈਲ(ਵਿਸ਼ਵ ਵਾਰਤਾ)- ਸੰਗਰੂਰ ਜੇਲ੍ਹ ਵਿੱਚ ਕੈਦੀਆਂ ਵਿਚਾਲੇ ਖੂਨੀ ਝੜਪ...