ਚੰਡੀਗੜ੍ਹ 23 ਸਤੰਬਰ( ਵਿਸ਼ਵ ਵਾਰਤਾ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੋਵਿਡ -19 ਤੋਂ ਸਭ ਤੋਂ ਪ੍ਰਭਾਵਿਤ 7 ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਮੰਤਰੀਆਂ ਅਤੇ ਸਿਹਤ ਮੰਤਰੀਆਂ ਨਾਲ ਇੱਕ ਉੱਚ ਪੱਧਰੀ ਵਰਚੁਅਲ ਮੀਟਿੰਗ ਕਰਨਗੇ। ਮੀਟਿੰਗ ਇਹ ਰਾਜਾਂ / ਕੇਂਦਰ ਸ਼ਾਸਤ ਪ੍ਰਦੇਸ਼ ਨਾਲ ਕਰਨਗੇ ਮੀਟਿੰਗ।
ਪੰਜਾਬ
ਦਿੱਲੀ
ਮਹਾਰਾਸ਼ਟਰ
ਆਂਧਰਾ ਪ੍ਰਦੇਸ਼
ਕਰਨਾਟਕ
ਉੱਤਰ ਪ੍ਰਦੇਸ਼ ਅਤੇ ਤਾਮਿਲਨਾਡੂ
ਇਸ ਤੋਂ ਪਹਿਲਾਂ ਵੀ ਪੀਐਮ ਮੋਦੀ ਮੁੱਖ ਮੰਤਰੀਆਂ ਨਾਲ ਕੋਰੋਨਾ ਵਾਇਰਸ ਸੰਬੰਧੀ ਇੱਕ ਮੀਟਿੰਗ ਕਰ ਚੁੱਕੇ ਹਨ। ਪ੍ਰਧਾਨਮੰਤਰੀ ਮਹਾਂਮਾਰੀ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਬਾਕਾਇਦਾ ਮੀਟਿੰਗਾਂ ਕਰਦੇ ਰਹੇ ਹਨ। ਖ਼ਾਸਕਰ ਉਨ੍ਹਾਂ ਰਾਜਾਂ ਜਾਂ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ, ਜਿਥੇ ਕੋਰੋਨਾ ਦੀ ਲਾਗ ਦੀ ਸਥਿੱਤੀ ਵਧੇਰੇ ਗੰਭੀਰ ਹੈ, ਪ੍ਰਧਾਨ ਮੰਤਰੀ ਦਾ ਧਿਆਨ ਵਧੇਰੇ ਕੇਂਦਰਤ ਰਿਹਾ ਹੈ।