ਹੁਸ਼ਿਆਰਪੁਰ 22 ਸਤੰਬਰ (ਵਿਸ਼ਵ ਵਾਰਤਾ)- ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਪਾਸ ਕੀਤੇ ਕਾਨੂੰਨਾਂ ਦੇ ਖਿਲਾਫ ਅੱਜ ਪੰਜਾਬ ਦਾ ਕਿਸਾਨ, ਮਜਦੂਰ ਅਤੇ ਹੋਰ ਜਥੇਬੰਦੀਆਂ ਵਲੋਂ ਡੱਟ ਕੇ ਵਿਰੋਧ ਕੀਤਾ ਜਾ ਰਿਹਾ ਹੈ ਜਿਸ ਦੇ ਮੁੱਦੇ ’ਤੇ ਹੀ 25 ਸਤੰਬਰ ਨੂੰ ਵੱਖ ਵੱਖ ਕਿਸਾਨ ਯੂਨੀਅਨ ਵਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਦੇ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਗਰੁੱਪ ਦੀ ਇਕ ਭਰਵੀ ਮੀਟਿੰਗ ਸ: ਸਵਰਨ ਸਿੰਘ ਧੁੱਗਾ ਜਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਅਗਵਾਈ ਹੇਠ ਵਿਸ਼ਵਕਰਮਾਂ ਮੋਟਰਜ਼ ਹਰਿਆਣਾ ਵਿਖੇ ਹੋਈ, ਜਿਸ ’ਚ ਸ: ਦੇਸ ਰਾਜ ਸਿੰਘ ਧੁੱਗਾ ਸਰਗਰਮ ਆਗੂ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਵ) ਨੇ ਸ਼ਾਮਲ ਹੋ ਕਿ ਆਪਣਾ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਭਰਵੀ ਮੀਟਿੰਗ ਨੂੰ ਸ: ਸਵਰਨ ਸਿੰਘ ਧੁੱਗਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਅੰਦਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੂਬਿਆਂ ਦੇ ਸੀਮਤ ਅਧਿਕਾਰਾਂ ਨੂੰ ਵੀ ਆਪਣੇ ਹੱਥਾਂ ’ਚ ਲੈਣ ਲਈ ਐਸੀਆਂ ਕੋਝੀਆਂ ਹਰਕਤਾਂ ਕਰ ਰਹੀ ਹੈ, ਜਿਸ ਦਾ ਹੀ ਇਕ ਹਿੱਸਾਂ ਹਨ ਕਿਸਾਨ ਵਿਰੋਧੀ ਬਣਾਏ ਤਿੰਨ ਕਾਨੂੰਨ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਕਿਹਾ ਜਾ ਰਿਹਾ ਹੈ ਕਿ ਫਸਲਾਂ ’ਤੇ ਐਮ.ਐਸ.ਪੀ ਜਾਰੀ ਰਹੇਗਾ ਪਰ ਸਰਕਾਰ ਕਣਕ-ਝੋਨੇ ਤੋਂ ਇਲਾਵਾ ਕਿਸੇ ਵੀ ਫਸਲ ਦੀ ਖਰੀਦ ਨਹੀ ਕਰਦੀ, ਜਿਸ ਕਾਰਨ ਆੜਤੀ ਆਪਣੀ ਮਨਮਰਜ਼ੀ ਨਾਲ ਰੇਟ ਤਹਿ ਕਰਕੇ ਕਿਸਾਨਾਂ ਤੋਂ ਫਸਲ ਦੀ ਖਰੀਦ ਕਰਦੇ ਹਨ, ਜਿਸ ਦੀ ਮਿਸਾਲ ਮੱਕੀ ਦੀ ਫਸਲ ਤੋਂ ਮਿਲ ਰਹੀ, ਜਿਥੇ ਮੱਕੀ ਦੀ ਫਸਲ ਦਾ ਐਮ.ਐਸ.ਪੀ 1850 ਰੁਪਏ ਪ੍ਰਤੀ ਕੁਇੰਟਲ ਤਹਿ ਕੀਤਾ ਗਿਆ ਹੈ ਜਦਿਕ ਗਿੱਲੀ ਮੱਕੀ 700-800 ਤੇ ਸੁੱਕੀ 1100-1200 ਰੁਪਏ ’ਚ ਖਰੀਦੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਬਿਜਲੀ ਸੋਧ ਬਿੱਲ 2020 ਲਿਆਂਦਾ ਜਾ ਰਿਹਾ ਹੈ, ਜਿਸ ਨਾਲ ਸੂਬੇ ਦੇ ਆਪਣੇ ਅਧਿਕਾਰ ਖਤਮ ਹੋ ਜਾਣਗੇ ਤੇ ਕੇਂਦਰ ਸਰਕਾਰ ਤਹਿ ਕਰੇਗੀ ਕਿ ਕਿਸ ਨੂੰ ਰਿਆਇਤਾਂ ਦੇਣੀਆਂ ਹੈ ਜਾ ਨਹੀ ਜਿਸ ਦਾ ਵੀ ਡੱਟ ਕੇ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਕਾਨੂੰਨ ਨਾਲ ਛੋਟਾ ਕਿਸਾਨ, ਛੋਟਾ ਵਪਾਰੀ, ਆੜਤੀਆ, ਖਰੀਦ ਏਜੰਸੀਆਂ ਖਤਮ ਹੋ ਜਾਣਗੀਆਂ ਤੇ ਸਿਰਫ ਵੱਡੇ ਸਰਮਾਏਦਾਰਾਂ ਦਾ ਹੀ ਬੋਲਬਾਲਾ ਰਹੇਗਾ। ਉਨ੍ਹਾਂ ਕਿਹਾ ਕਿ ਸਮੁੱਚੀਆਂ ਕਿਸਾਨ ਜਥੇਬੰਦੀਆਂ ਅਤੇ ਸਹਿਯੋਗੀ ਦਲਾਂ ਨਾਲ ਮਿੱਲ ਕੇ 25 ਸਤੰਬਰ ਨੂੰ ਪੰਜਾਬ ਬੰਦ ਕਰੇਗੀ ਤੇ ਸੂਬੇ ਅੰਦਰ ਸੜਕਾਂ ਰੋਕੀਆਂ ਜਾਣਗੀਆਂ, ਜਿਸ ਤਹਿਤ ਹੀ ਉਨ੍ਹਾਂ ਵਲੋਂ ਕਸਬਾ ਹਰਿਆਣਾ ਦੇ ਸਿਵਲ ਹਸਪਤਾਲ ਅੱਗੇ ਅਤੇ ਬੁੱਲੋਵਾਲ ਦੇ ਟੀ ਪੁਆਇੰਟ ’ਤੇ ਸੜਕੀ ਆਵਾਜਾਈ ਬੰਦ ਕੀਤੀ ਜਾਏਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਓਮ ਸਿੰਘ ਸਟਿਆਣਾ ਜਿਲ੍ਹਾ ਜ/ਸ, ਮਾ: ਸ਼ੰਗਾਰਾ ਸਿੰਘ ਜਿਲ੍ਹਾ ਪ੍ਰੈਸ ਸਕੱਤਰ, ਸਤਪਾਲ ਸਿੰਘ ਡਡਿਆਣਾ ਜਿਲ੍ਹਾ ਮੀਤ ਪ੍ਰਧਾਨ, ਹਰਭਰਨ ਸਿੰਘ ਪੰਡੋਰੀ ਮਾਇਲ ਜਿਲ੍ਹਾ ਮੀਤ ਪ੍ਰਧਾਨ, ਪਿਆਰਾ ਸਿੰਘ ਬਲਾਕ ਪ੍ਰਧਾਨ ਭੂੰਗਾ, ਜਸਵੀਰ ਸਿੰਘ ਬਲਾਕ ਪ੍ਰਧਾਨ ਹੁਸ਼ਿਆਰਪੁਰ, ਅਮਰਜੀਤ ਸਿੰਘ ਪ੍ਰਧਾਨ ਬਲਾਕ ਭੋਗਪੁਰ, ਗੁਰਦੀਪ ਸਿੰਘ ਖੁਣ ਖੁਣ, ਹਰਜੀਤ ਸਿੰਘ ਨੰਗਲ, ਹਰਵੇਲ ਸਿੰਘ ਅਧਿਕਾਰਾ, ਉਕਾਰ ਸਿੰਘ ਧਾਮੀ, ਸਤਵੰਤ ਸਿੰਘ ਖਾਲਸਾ, ਮਨੀ ਸੰਧਰਾਂ ਸੋਢੀਆਂ, ਹਰਜਿੰਦਰ ਸਿੰਘ ਮੌਜੀ, ਮਨਿੰਦਰ ਸਿੰਘ ਡਡਿਆਣਾ, ਬਲਜਿੰਦਰ ਸਿੰਘ, ਗੁਰਨਾਮ ਸਿੰਘ ਤੇ ਹੋਰ ਹਾਜਰ ਸਨ।