
ਚੰਡੀਗੜ੍ਹ 22 ਸਤੰਬਰ ( ਵਿਸ਼ਵ ਵਾਰਤਾ)-ਪੰਜਾਬ ਮੰਡੀ ਬੋਰਡ ਦੇ ਡਾਇਰੈਕਟਰ ਰਾਜਿੰਦਰ ਸਿੰਘ ਬਡਹੇੜੀ ਜੋ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਦੀ ਹਮਦਰਦ ਜਥੇਬੰਦੀ ਆਲ ਇੰਡੀਆ ਜੱਟ ਮਹਾਂ ਸਭਾ ਦੇ ਕੌਮੀ ਡੈਲੀਗੇਟ ਅਤੇ ਚੰਡੀਗੜ੍ਹ ਦੇ ਸੂਬਾ ਪ੍ਰਧਾਨ ਵੀ ਹਨ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਹਮੇਸ਼ਾ ਕਿਸਾਨਾਂ ਅਤੇ ਸਿੱਖਾਂ ਦੇ ਹੱਕਾਂ ਲਈ ਖੜੇ ਹਨ 1984 ਵਿੱਚ ਆਪਣੀ ਪਾਰਟੀ ਕਾਂਗਰਸ ਅਤੇ ਲੋਕ ਸਭਾ ਦੀ ਮੈਂਬਰੀ ਤੋਂ ਵੀ ਅਸਤੀਫ਼ਾ ਦੇ ਦਿੱਤਾ ਸੀ 1986 ਵਿੱਚ ਪੰਜਾਬ ਦੀ ਬਰਨਾਲਾ ਸਰਕਾਰ ਦੇ ਬਲੈਕ ਥੰਡਰ ਦੇ ਵਿਰੋਧ ਵਿੱਚ ਮੰਤਰੀ ਦਾ ਅਹੁਦਾ ਤਿਆਗ ਦਿੱਤਾ ਸੀ ਅੰਤ 2004 ਵਿੱਚ ਪਾਣੀ ਦੀ ਰਾਖੀ ਲਈ ਪੰਜਾਬ ਵਿਧਾਨ ਸਭਾ ਅੰਦਰ ਮਤਾ ਪਾਸ ਕਰਾ ਦਿੱਤਾ ਸੀ ਇਸ ਵਾਰ ਵੀ ਡਟੇ ਹੋਏ ਹਨ ਹਰ ਸਮੇਂ ਕਿਸਾਨੀ ਦੇ ਹੱਕ ਚ ਹੀ ਖੜਦੇ ਹਨ ਵਿਰੋਧੀਆਂ ਦਾ ਕੰਮ ਹੁੰਦਾ ਆਮ ਲੋਕਾਂ ਨੂੰ ਵਰਗਲਾਉਣਾ ਜੋ ਸੁਖਬੀਰ ਬਾਦਲ ਦਾ ਹਾਲ ਗਿਰਗਟ ਦੇ ਰੰਗ ਬਦਲਣ ਵਾਂਗ ਹੈ ਬਾਦਲ ਦਲ ਦੇ ਪੈਰ ਪੂਰੀ ਤਰਾਂ ਉੱਖੜ ਚੁੱਕੇ ਹਨ। ਸੁਖਬੀਰ ਪੰਜਾਬ ਅੰਦਰ ਚੱਕਾ ਜਾਮ ਕਰਨ ਦਾ ਐਲਾਨ ਕਰਦਾ ਹੈ ਜਦੋਂ ਕਿ ਸਚਾਈ ਇਹ ਕਿ ਖੇਤੀ ਬਿਲਾਂ ਦੇ ਪਾਸ ਕਰਨ ਵਿੱਚ ਬਾਦਲ ਅਕਾਲੀ ਦਲ ਭਾਜਪਾ ਦੋਵੇਂ ਬਰਾਬਰ ਦੇ ਜ਼ੁੰਮੇਵਾਰ ਹਨ ਹਰਸਿਮਰਤ ਬਾਦਲ ਨੇ ਕੇਂਦਰੀ ਮੰਤਰੀ ਹੁੰਦਿਆਂ ਭਾਜਪਾ ਦੀ ਹਰ ਨੀਤੀ ਦਾ ਸਮਰਥਨ ਕੀਤਾ ਹੈ ਪ੍ਰਕਾਸ਼ ਸਿੰਘ ਬਾਦਲ ਵੀ ਸ਼ਰੇਆਮ ਇਹਨਾ ਆਰਡੀਨੈਂਸਾਂ ਦੇ ਹੱਕ ਵਿੱਚ ਬਿਆਨ ਦਿੱਤਾ ਸੀ, ਪੰਜਾਬੀ ਕਿਸਾਨ ਅਤੇ ਸਿੱਖ ਬਾਦਲ ਪਰਵਾਰ ਨੂੰ ਨਫ਼ਰਤ ਕਰਨ ਲੱਗ ਪਿਆ ਹੈ ਕਿਉਂਕਿ ਪਿਛਲੇ 1996 ਤੋਂ ਲੈ ਕੇ 24 ਸਾਲ ਭਾਜਪਾ ਨਾਲ ਮਿਲ ਕੇ ਪੰਜਾਬ ਅਤੇ ਸਿੱਖ ਕੌਮ ਦਾ ਕੋਈ ਭਲਾ ਨਹੀਂ ਕੀਤਾ ਸਿਰਫ ਆਪਣਾ ਵਪਾਰ ਹੀ ਵਧਾਇਆ ਇਸ ਲਈ ਪੰਜਾਬ ਦਾ ਕਿਸਾਨ ਭਾਈਚਾਰਾ ਅਤੇ ਸਿੱਖ ਭਾਈਚਾਰਾ ਬਾਦਲ ਪਰਵਾਰ ਨੂੰ ਮੂੰਹ ਨਹੀਂ ਲਾਵੇਗਾ ਬਾਦਲ ਪਰਵਾਰ ਅਤੇ ਮਜੀਠੀਆ ਪਰਵਾਰ ਮੁਆਫੀ ਦੇ ਲਾਇਕ ਨਹੀਂ ਹਨ ਇਹਨਾ ਨੇ ਹਮੇਸ਼ਾ ਕੁਰਸੀ ਲਈ ਮੋਰਚੇ ਵਿੱਚ ਹਿੱਸਾ ਲਿਆ ਮੌਕਾਪ੍ਰਸਤ ਲੋਕਾਂ ਦਾ ਕੋਈ ਇਤਬਾਰ ਨਹੀਂ ਇਹ ਅਜ਼ਮਾ ਚੁੱਕਿਆ ਹੋਵੇ ਉਸ ‘ਤੇ ਇਤਬਾਰ ਕਰਨਾ ਵੱਡੀ ਗਲਤੀ ਹੁੰਦੀ ਹੈ।ਅੱਜ ਲੋੜ ਹੈ ਹਰ ਪੰਜਾਬੀ ਆਪਣੇ ਨਿਧੜਕ ਨੇਤਾ ਕੈਪਟਨ ਅਮਰਿੰਦਰ ਸਿੰਘ ਨਾਲ ਡੱਟ ਕੇ ਖੜਾ ਹੋਵੇ ਤੇ ਕੇਂਦਰ ਦੇ ਇਨ੍ਹਾਂ ਆੱਰਡੀਨੈਂਸਾਂ ਦਾ ਵਿਰੋਧ ਕਰੇ। ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਉਹਨਾਂ ਦੀ ਪਾਰਟੀ ਅਤੇ ਪੰਜਾਬ ਸਰਕਾਰ ਕਿਸਾਨਾਂ ਦੀ ਪਿੱਠ ‘ਤੇ ਹੈ ਨਾ ਹੀ MSP ਬੰਦ ਹੋਣ ਦਿਆਂਗੇ ਤੇ ਨਾ ਹੀ ਖੇਤੀ ਆਰਡੀਨੈਂਸ ਲਾਗੂ ਹੋਣ ਦਿਆਂਗੇ ਕੈਪਟਨ ਅਮਰਿੰਦਰ ਸਿੰਘ ਕਾਨੂੰਨੀ ਲੜਾਈ ਵੀ ਲੜਨ ਦਾ ਐਲਾਨ ਕਰ ਚੁੱਕੇ ਹਨ।
Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ – ਸੁਰੱਖਿਆ ਏਜੰਸੀਆਂ ਅਤੇ...






















