ਚੰਡੀਗੜ੍ਹ,20 ਸਤੰਬਰ (ਵਿਸ਼ਵ ਵਾਰਤਾ)”ਜਰੂਰਜਿਨਸਾਂ(ਸੋਧ)ਬਿਲ,2020″ “ਕਿਸਾਨ ਉਪਜ ਵਪਾਰ ਅਤੇ ਵਣਜ (ਵਾਧਾ ਅਤੇ ਸਰਲੀਕਰਨ) ਬਿਲ,2020” “ਕਿਸਾਨ(ਅਖਤਿਆਰੀਕਰਨ ਅਤੇ ਸੁਰੱਖਿਆ) ਭਾਅ ਯਕੀਨਨ ਬਣਾਉਣ ਅਤੇ ਸਾਫ-ਸੁਥਰੀਆਂ ਸੇਵਾਵਾਂ ਸੰਬੰਧੀ ਸਮਝੌਤਾ ਬਿਲ,2020” ਦੇ ਪਾਸ ਹੋਣ ਦੀ ਘੋਰ ਨਿੰਦਾ ਕਰਦੇ ਹੋਏ ਐਸ ਯੂ ਸੀ ਆਈ(ਕਮਿਊਨਿਸਟ) ਦੇ ਜਨਰਲ ਸਕੱਤਰ ਸ੍ਰੀ ਪ੍ਭਾਸ ਘੋਸ਼ ਨੇ ਕਿਹਾ ਕਿ “ਦੇਸੀ ਅਤੇ ਵਿਦੇਸ਼ੀ ਕਾਰਪੋਰੇਟ ਲੁਟੇਰਿਆਂ ਦੇ ਹੱਥਾਂ ਨੂੰ ਮਜਬੂਤ ਕਰਨ ਦੇ ਇਰਾਦੇ ਨਾਲ ਸਾਰੀਆਂ ਦਾਲਾਂ,ਅਨਾਜ, ਤੇਲ-ਬੀਜ, ਗੰਢੇ ਅਤੇ ਆਲੂਆਂ ਨੂੰ ਜਰੂਰੀ ਵਸਤੂਆਂ ਦੇ ਦਾਇਰੇ ਵਿੱਚੋਂ ਬਾਹਰ ਕਰਨਾ ਭਾਰਤੀ ਕਿਸਾਨਾਂ ‘ਤੇ ਇਕ ਮਾਰੂ ਵਾਰ ਤੋਂ ਘੱਟ ਨਹੀਂ ਹੈ।ਇਸ ਤੋਂ ਇਲਾਵਾ ਇਨਾਂ ਬਿਲਾਂ ਰਾਹੀਂ ਭਾਜਪਾ ਸਰਕਾਰ ਪੂਰੇ ਬੁਨਿਆਦੀ ਢਾਂਚੇ(infrastructure) ਦੇ ਨਾਲ ਨਾਲ ਭੋਜਨ ਉਤਪਾਦਨ ਅਤੇ ਉਸ ਦੇ ਸਪਲਾਈ ਸਿਸਟਮ ਨੂੰ ਵੀ ਕਾਰਪੋਰੇਟ ਕੰਪਨੀਆਂ ਨੂੰ ਸੌਪਂਣ ਜਾ ਰਹੀ ਹੈ ਜਿਹੜੇ ਨਾ ਕੇਵਲ ਕਿਸਾਨਾਂ ਦੇ ਹਿਤਾਂ ਨੂੰ ਬਲਕਿ ਆਮ ਲੋਕਾਂ ਦੇ ਹਿਤਾਂ ਨੂੰ ਵੀ ਖਤਰੇ ਵਿੱਚ ਪਾਉਣਗੇ।ਇਨ੍ਹਾਂ ਤਿੰਨ ਜ਼ਾਲਮ ਕਾਨੂੰਨਾਂ ਨੂੰ ਬਣਾ ਕੇ ਭਾਜਪਾ ਸਰਕਾਰ ਕਿਸਾਨਾਂ ਨੂੰ ਬਹੁਕੌਮੀ ਕੰਪਨੀਆਂ ਨਾਲ ਠੇਕਾ-ਖੇਤੀ ਵਿੱਚ ਫਸਾਉਣ ਲਈ ਮਜਬੂਰ ਕਰ ਰਹੀ ਹੈ ਜਿਸ ਦੇ ਨਤੀਜੇ ਵਜੋਂ ਕਿਸਾਨ,ਖਾਸ ਤੌਰ ਤੇ ਛੋਟੇ ਅਤੇ ਮੱਧ ਵਰਗੀ ਕਿਸਾਨ ਪੂਰੀ ਤਰ੍ਹਾਂ ਬਰਬਾਦ ਹੋ ਜਾਣਗੇ।ਪਹਿਲਾਂ ਹੀ ਚਾਰ ਲੱਖ ਤੋਂ ਵੀ ਵੱਧ ਕਿਸਾਨ ਅਤੇ ਖੇਤ ਮਜਦੂਰ ਖੁਦਕੁਸ਼ੀਆਂ ਕਰ ਚੁੱਕੇ ਹਨ।ਇਸ ਗੱਲ ਵਿੱਚ ਰਤਾ ਭਰ ਵੀ ਸ਼ੱਕ ਨਹੀਂ ਕਿ ਇਹ ਨੀਤੀਆਂ ਕਿਸਾਨਾਂ ਨੂੰ ਖੁਦਕੁਸ਼ੀਆਂ ਅਤੇ ਬਰਬਾਦੀ ਵੱਲ ਧੱਕਣਗੀਆਂ ਹੀ ਧੱਕਣਗੀਆਂ, ਜਦਕਿ ਅਮੀਰ ਕਿਸਾਨ ਅਤੇ ਦੁਨੀਆਂ ਭਰ ਦੀਆਂ ਬਹੁਕੌਮੀ ਕੰਪਨੀਆਂ ਮਾਲੋਮਾਲ ਹੋ ਜਾਣਗੀਆਂ।
ਇਸ ਪਿਛੋਕੜ ਵਿਚ ਐੱਸ ਯੂ ਸੀ ਆਈ ਕਮਿਊਨਿਸਟ ਦੇ ਜਨਰਲ ਸਕੱਤਰ ਸ੍ਰੀ ਪ੍ਰਭਾਸ ਘੋਸ਼ ਨੇ 25 ਸਤੰਬਰ ਦੇ ਪੰਜਾਬ ਬੰਦ ਦੇ ਸੱਦੇ ਦਾ ਮੁਕੰਮਲ ਸਮਰਥਨ ਕੀਤਾ ਹੈ;ਇਹ ਬੰਦ 250 ਜਥੇਬੰਦੀਆਂ ਦੇ ਸਾਂਝੇ ਪਲੇਟਫਾਰਮ “ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ”(AIKSCC)ਵੱਲੋਂ ਸੱਦੇ ਗਏ ਆਲ ਇੰਡੀਆ ਪੇਡੂ ਬੰਦ ਦਾ ਇਕ ਅਟੁੱਟ ਹਿੱਸਾ ਹੈ।ਪੰਜਾਬ ਬੰਦ ਦਾ “ਆਲ ਇੰਡੀਆ ਕਿਸਾਨ ਖੇਤ ਮਜਦੂਰ ਸੰਗਠਨ”(AIKKMS)ਨੇ ਪੁਰਜੋਰ ਸਮਰਥਨ ਕੀਤਾ ਹੈ ਜਿਹੜਾ ਕਿ AIKSCC ਦਾ ਇਕ ਸਰਗਰਮ।ਹਿੱਸਾ ਹੈ।ਅਖੀਰ ਵਿੱਚ ਅਸੀਂ ਆਮ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਇਸ ਲੋਕ ਵਿਰੋਧੀ,ਕਿਸਾਨ ਵਿਰੋਧੀ ਬਿਲਾਂ ਨੂੰ ਵਾਪਸ ਕਰਾਉਣ ਲਈ ਮੈਦਾਨ ਵਿੱਚ ਖੁੱਲ੍ਹ ਕੇ ਆਉਣ। .
Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ – ਸੁਰੱਖਿਆ ਏਜੰਸੀਆਂ ਅਤੇ...























