ਰੂਸ ਦੇ ਵਿਦੇਸ਼ ਮੰਤਰੀ ਅਤੇ ਉਨ੍ਹਾਂ ਦੇ ਵਫਦ ਦਾ ਸਵਾਗਤ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ -ਰੂਸ ਦੋਪੱਖੀ ਸਬੰਧ ਮਜ਼ਬੂਤ ਹਨ। ਇਸ ਸਾਲ ਅਸੀਂ ਆਪਣੇ ਉੱਚ ਪੱਧਰੀ ਪ੍ਰੋਗਰਾਮਾਂ ਵਿਚ ਕਾਫੀ ਵਾਧਾ ਵੇਖਿਆ।
ਰਾਸ਼ਟਰਪਤੀ ਨੇ ਇਸ ਗੱਲ ਉੱਤੇ ਖੁਸ਼ੀ ਪ੍ਰਗਟਾਈ ਕਿ ਭਾਰਤ ਅਤੇ ਰੂਸ ਦੇ ਦੋ-ਪੱਖੀ ਵਪਾਰ ਵਿੱਚ ਇਸ ਸਾਲ ਦੇ ਪਹਿਲੇ ਛੇ ਮਹੀਨਿਆਂ ਵਿੱਚ 22% ਦਾ ਵਾਧਾ ਹੋਇਆ। ਉਨ੍ਹਾਂ ਕਿਹਾ ਕਿ ਕੌਮਾਂਤਰੀ ਉੱਤਰ-ਦੱਖਣੀ ਟਰਾਂਸਪੋਰਟ ਕਾਰੀਡੋਰ ਦਾ ਜਲਦੀ ਚਾਲੂ ਹੋਣਾ ਸਾਡੇ ਦੋਪੱਖੀ ਵਪਾਰਕ ਟੀਚੇ ਦੇ ਪੂਰਾ ਹੋਣ ਵਿਚ ਵੱਡੀ ਭੂਮਿਕਾ ਅਦਾ ਕਰ ਸਕਦਾ ਹੈ।
ਦੋਵੇਂ ਵਿਦੇਸ਼ ਮੰਤਰੀ 15ਵੀਂ ਆਰਆਈਸੀ (ਰੂਸ-ਚੀਨ-ਭਾਰਤ) ਤਿੰਨ ਪੱਖੀ ਵਾਰਤਾ ਵਿੱਚ ਹਿੱਸਾ ਲੈਣ ਲਈ ਇੱਥੇ ਆਏ ਹੋਏ ਹਨ। ਮੀਟਿੰਗ ਦੀ ਮੇਜ਼ਬਾਨੀ ਵਿਦੇਸ਼ ਮੰਤਰੀ ਸ਼੍ਰੀਮਤੀ ਸੁਸ਼ਮਾ ਸਵਰਾਜ ਕਰਨਗੇ। ਇਸ ਮੀਟਿੰਗ ਵਿਚ ਸਾਂਝੇ ਹਿੱਤ ਦੇ ਵਿਸ਼ਵ ਪੱਧਰੀ ਅਤੇ ਖੇਤਰੀ ਮੁੱਦਿਆਂ ਦਾ ਜਾਇਜ਼ਾ ਲਏ ਜਾਣ ਦੀ ਆਸ ਹੈ।