• Latest
  • Trending
ਬਾਦਲ -ਮਜੀਠਾ ਪਰਿਵਾਰ ਤੇ ਕਿਸੇ ਵੀ ਪੱਖ ਤੇ ਭਰੋਸਾ ਕਰਨ ਲਾਇਕ ਨਹੀ ਹੈ – ਰਵੀਇੰਦਰ ਸਿੰਘ

ਬਾਦਲ -ਮਜੀਠਾ ਪਰਿਵਾਰ ਤੇ ਕਿਸੇ ਵੀ ਪੱਖ ਤੇ ਭਰੋਸਾ ਕਰਨ ਲਾਇਕ ਨਹੀ ਹੈ – ਰਵੀਇੰਦਰ ਸਿੰਘ

6 years ago
ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ’ ’ਚ ਸੋਧ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਰਕਾਰ ਨੂੰ ਭੇਜਿਆ ਪੱਤਰ

ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ’ ’ਚ ਸੋਧ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਰਕਾਰ ਨੂੰ ਭੇਜਿਆ ਪੱਤਰ

17 minutes ago
ਬਾਬਰ ਆਜ਼ਮ ਮੁੜ ਬਣੇ ਪਾਕਿਸਤਾਨ ਟੈਸਟ ਟੀਮ ਦੇ ਕਪਤਾਨ

ਬਾਬਰ ਆਜ਼ਮ ਮੁੜ ਬਣੇ ਪਾਕਿਸਤਾਨ ਟੈਸਟ ਟੀਮ ਦੇ ਕਪਤਾਨ

1 hour ago
ਕੇਤਨ ਅਗਰਵਾਲ ਦੀ ਮੌਤ ਦੇ ਸਦਮੇ ‘ਚ ਦਾਦਾ ਨੇ ਵੀ ਤੋੜਿਆ ਦਮ! 71 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਕੇਤਨ ਅਗਰਵਾਲ ਦੀ ਮੌਤ ਦੇ ਸਦਮੇ ‘ਚ ਦਾਦਾ ਨੇ ਵੀ ਤੋੜਿਆ ਦਮ! 71 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

2 hours ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

3 hours ago
Punjab ਕਾਂਗਰਸ ਦਾ ਕਾਟੋ-ਕਲੇਸ਼ ਵਧਿਆ, ਨਵਜੋਤ ਸਿੱਧੂ ਧੜੇ ਦੇ ਕਰੀਬੀ ਦੀ ਵੀ ਹੋਈ ਵਿਵਾਦ ‘ਚ ਐਂਟਰੀ

Punjab ਕਾਂਗਰਸ ਦਾ ਕਾਟੋ-ਕਲੇਸ਼ ਵਧਿਆ, ਨਵਜੋਤ ਸਿੱਧੂ ਧੜੇ ਦੇ ਕਰੀਬੀ ਦੀ ਵੀ ਹੋਈ ਵਿਵਾਦ ‘ਚ ਐਂਟਰੀ

3 hours ago
ਗੌਰੀ ਸਪ੍ਰੈਟ ਨਾਲ ਵਿਆਹ ਦੇ ਬੰਧਨ ‘ਚ ਬੱਝੇ ਆਮਿਰ ਖ਼ਾਨ; ਪਹਿਲੀ ਤਸਵੀਰ ਆਈ ਸਾਹਮਣੇ

ਗੌਰੀ ਸਪ੍ਰੈਟ ਨਾਲ ਵਿਆਹ ਦੇ ਬੰਧਨ ‘ਚ ਬੱਝੇ ਆਮਿਰ ਖ਼ਾਨ; ਪਹਿਲੀ ਤਸਵੀਰ ਆਈ ਸਾਹਮਣੇ

3 hours ago
Power Slap Fighter: ਪੰਜਾਬ ਦੀ ਧੀ ਮਨਜੋਤ ਕੌਰ ਨੇ ‘ਪਾਵਰ ਸਲੈਪ’ ਵਿੱਚ ਰਚਿਆ ਇਤਿਹਾਸ

Power Slap Fighter: ਪੰਜਾਬ ਦੀ ਧੀ ਮਨਜੋਤ ਕੌਰ ਨੇ ‘ਪਾਵਰ ਸਲੈਪ’ ਵਿੱਚ ਰਚਿਆ ਇਤਿਹਾਸ

3 hours ago
Big News: ਜੰਮੂ-ਕਸ਼ਮੀਰ ‘ਚ ਸਕੂਲ ਦੀਆਂ ਕਿਤਾਬਾਂ ਨੂੰ ਲੈ ਖੜ੍ਹਾ ਹੋਇਆ ਵਿਵਾਦ, ਅੱਤਵਾਦੀਆਂ ਨੂੰ ਦੱਸਿਆ ਸ਼ਹੀਦ

Big News: ਜੰਮੂ-ਕਸ਼ਮੀਰ ‘ਚ ਸਕੂਲ ਦੀਆਂ ਕਿਤਾਬਾਂ ਨੂੰ ਲੈ ਖੜ੍ਹਾ ਹੋਇਆ ਵਿਵਾਦ, ਅੱਤਵਾਦੀਆਂ ਨੂੰ ਦੱਸਿਆ ਸ਼ਹੀਦ

4 hours ago
Entertainment: ਪਦਮ ਵਿਭੂਸ਼ਣ ਪਾਂਡਵਾਨੀ ਗਾਇਕਾ ਤੀਜਨ ਬਾਈ ਨਹੀਂ ਰਹੇ

Entertainment: ਪਦਮ ਵਿਭੂਸ਼ਣ ਪਾਂਡਵਾਨੀ ਗਾਇਕਾ ਤੀਜਨ ਬਾਈ ਨਹੀਂ ਰਹੇ

4 hours ago
Breaking: ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਕੱਲ੍ਹ ਨੂੰ ਆਉਣਗੇ ਚੰਡੀਗੜ੍ਹ, ਨਾਰਾਜ਼ ਆਗੂਆਂ ਨਾਲ ਕਰਨਗੇ ਮੁਲਾਕਾਤ

Breaking: ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਕੱਲ੍ਹ ਨੂੰ ਆਉਣਗੇ ਚੰਡੀਗੜ੍ਹ, ਨਾਰਾਜ਼ ਆਗੂਆਂ ਨਾਲ ਕਰਨਗੇ ਮੁਲਾਕਾਤ

5 hours ago
Breaking: ਹੁਸ਼ਿਆਰਪੁਰ ਕੇਂਦਰੀ ਜੇਲ੍ਹ ਦਾ ਡਿਪਟੀ ਸੁਪਰਡੈਂਟ ਗ੍ਰਿਫ਼ਤਾਰ

Breaking: ਹੁਸ਼ਿਆਰਪੁਰ ਕੇਂਦਰੀ ਜੇਲ੍ਹ ਦਾ ਡਿਪਟੀ ਸੁਪਰਡੈਂਟ ਗ੍ਰਿਫ਼ਤਾਰ

5 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

6 hours ago
Hindi News
English News
Sunday, July 5, 2026
No Result
View All Result
38 °c
Chandigarh
32 ° Mon
30 ° Tue
32 ° Wed
31 ° Thu
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਬਾਦਲ -ਮਜੀਠਾ ਪਰਿਵਾਰ ਤੇ ਕਿਸੇ ਵੀ ਪੱਖ ਤੇ ਭਰੋਸਾ ਕਰਨ ਲਾਇਕ ਨਹੀ ਹੈ – ਰਵੀਇੰਦਰ ਸਿੰਘ

September 19, 2020
in ਚੰਡੀਗੜ੍ਹ
ਬਾਦਲ -ਮਜੀਠਾ ਪਰਿਵਾਰ ਤੇ ਕਿਸੇ ਵੀ ਪੱਖ ਤੇ ਭਰੋਸਾ ਕਰਨ ਲਾਇਕ ਨਹੀ ਹੈ – ਰਵੀਇੰਦਰ ਸਿੰਘ

ਕੈਬਨਿਟ ਮੰਤਰੀ ਦੇ ਆਹੁਦੇ ਤੋਂ ਅਸਤੀਫਾ ਦੇਣਾ ਵੀ ਨਿੱਜੀ ਹਿਤਾਂ ਤੋਂ ਪ੍ਰੇਰਿਤ

ਚੰਡੀਗੜ੍ਹ,19 ਸਤੰਬਰ ( ਵਿਸ਼ਵ ਵਾਰਤਾ)-ਅਕਾਲੀ ਦਲ 1920 ਦੇ ਪ੍ਰਧਾਨ ਸ੍ਰ ਰਵੀਇੰਦਰ ਸਿੰਘ ਸਾਬਕਾ ਸਪੀਕਰ ਨੇ ਅੱਜ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਬਾਦਲ -ਮਜੀਠਾ ਪਰਵਾਰ ਨਿੱਜੀ ਹਿੱਤਾ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ।ਕੈਬਨਿਟ ਮੰਤਰੀ ਦੇ ਔਹਦੇ ਤੋਂ ਅਸਤੀਫਾ ਦੇਣਾ ਵੀ ਨਿੱਜੀ ਹਿੱਤਾਂ ਤੋਂ ਹੀ ਪ੍ਰੇਰਿਤ ਹੈ।ਆਪਣੀ ਕੈਬਨਿਟ ਦੀ ਕੁਰਸੀ ਬਚਾਉਣ ਲਈ ਕਈ ਦਿਨ ਤਾਣੇ ਬਾਣੇ ਬੁਣਦੇ ਰਹੇ ਪਰ ਕਿਸਾਨਾਂ ਦੇ ਲੋਕ ਰੋਹ ਅੱਗੇ ਕਿਸੇ ਕੰਮ ਨਹੀ ਆਏ।ਪਿਛਲੇ ਦਿਨਾਂ ਤੋਂ ਇਸ ਪਰਵਾਰ ਦਾ ਚਲਦਾ ਡਰਾਮਾ ਇਸ ਗੱਲ ਦਾ ਸਬੂਤ ਹੈ ਕਿ ਜਿਸ ਤਰਾਂ ਪ੍ਰਕਾਸ ਸਿੰਘ ਬਾਦਲ ਨੇ ਮੀਡੀਆ ਵਿੱਚ ਖੇਤੀ ਆਂਰਡੀਨੈਸਾਂ ਤੇ ਸਫਾਈਆਂ ਦਿੱਤੀਆਂ ਗਈਆਂ ਕਿ ਆਰਡੀਨੈਸ ਕਿਸਾਨਾ ਦੇ ਹੱਕ ਵਿੱਚ ਹੈ ਜਦ ਕਿ ਇਹ ਆਰਡਨਿੈਸ ਇਸ ਪਰਵਾਰ ਦੇ ਜਰੂਰ ਹੱਕ ਵਿੱਚ ਹੈ ਕਿਉਂ ਕਿ ਅਡਾਨੀਆਂ ਅਬਾਨੀਆਂ ਨਾਲ ਭਾਈਵਾਲੀ ਕਰਕੇ ਇਹ ਪਰਵਾਰ ਕਿਸਾਨਾਂ ਨੂੰ ਤਬਾਹ ਕਰਨ ਦੇ ਸੁਪਨੇ ਸੰਜੋਈ ਬੈਠਾ ਹੈ ਇਸੇ ਕਰਕੇ ਕਦੇ ਵੱਡਾ ਬਾਦਲ ਕਦੇ ਉਸ ਦਾ ਫਰਜੰਦ ਸੁਖਬੀਰ ਦਿੱਲੀ ਤੋਂ ਗਿੱਦੜ ਚਿੱਠੀਆਂ ਲਿਆ ਕੇ ਵਿਖਾਉਣ ਦੇ ਡਰਾਮੇ ਕਰਦਾ ਰਿਹਾ ਹੈ ਜਦ ਕਿ ਲੋਕ ਹੁਣ ਮੀਡੀਆ ਦੇ ਜੁੱਗ ਵਿੱਚ ਵਿਚਰ ਰਹੇ ਹਨ ਪੁਰਾਣੇ ਬਾਦਲ ਸਮੇ ਦੇ ਵੇਲੇ ਗੁਜਰ ਚੁਕੇ ਹਨ।ਹੁਣ ਤਾਂ ਪਲ ਪਲ ਦੀ ਜਾਣਕਾਰੀ ਮੁਹਈਆ ਹੋ ਰਹੀ ਹੈ।ਜਿਸ ਕਰਕੇ ਕਿਸੇ ਵੀ ਆਗੂ ਦੇ ਬੇਨਕਾਬ ਹੋਣ ਨੂੰ ਹੁਣ ਸਮਾਂ ਨਹੀ ਲੱਗਦਾ।ਇਹ ਪਰਵਾਰ ਵੀ ਬੇਨਕਾਬ ਹੋ ਚੁੱਕਾ ਹੈ।ਇਸ ਦੀਆਂ ਸਾਰੀਆਂ ਰਾਜਨੀਤਿਕ,ਧਾਰਮਿਕ ਚਾਲਾਂ ਹੁਣ ਫੇਲ ਹੋ ਚੁਕੀਆਂ ਹਨ।ਉਹਨਾਂ ਕਿਹਾ ਕਿ ਇੱਕ ਪਾਸੇ ਬੀਬਾ ਹਰਸਿਮਰਤ ਕੌਰ ਬਾਦਲ ਕੈਬਨਿਟ ਤੋਂ ਅਸਤੀਫਾ ਦੇ ਰਹੀ ਹੈ ਦੂਜੇ ਪਾਸੇ ਮੋਦੀ ਸਰਕਾਰ ਦੀਆਂ ਸਿਫਤਾਂ ਦੇ ਪੁਲ ਬੰਨ ਕੇ ਕਿਸਾਨਾਂ ਦੀ ਹਿਤੈਸੀ ਦੱਸ ਰਹੀ ਹੈ ਦੋ ਬੇੜੀਆਂ ਦੇ ਸਵਾਰਾਂ ਤੇ ਭਰੋਸਾ ਕਰਨਾ ਡੁਬਣ ਦੇ ਬਰਾਬਰ ਹੈ।ਇਸ ਤੋਂ ਵੱਡਾ ਸਬੂਤ ਹੋਰ ਕੀ ਹੋ ਸਕਦਾ ਹੈ ਕਿ ਕੈਬਨਿਟ ਤੋਂ ਤਾਂ ਅਸਤੀਫਾ ਹੈ ਪਰ ਗੱਠਜੋੜ ਬਣਿਆ ਰਹੇਗਾ।ਜੋ ਕਿ ਲੋਕਾਂ ਨੂੰ ਮੂਰਖ ਸਮਝ ਕੇ ਅੱਖੀਂ ਘੱਟਾ ਪਾਉਣ ਵਾਲੀ ਗੱਲ ਹੈ ਜਿਸ ਤੋਂ ਸਾਰੀਆਂ ਕਿਸਾਨ ਹਿਤੈਸੀ ਜਥੇਬੰਦੀਆਂ ਨੂੰ ਸੁਚੇਤ ਹੋਣ ਦੀ ਜਰੂਰਤ ਹੈ ਉਹਨਾਂ ਕਿਹਾ ਕਿ ਅਸੀ ਤਾਂ ਤੀਹ ਸਾਲ ਤੋਂ ਸੁਚੇਤ ਕਰਦੇ ਆ ਰਹੇ ਹਾਂ ਬੇਸ਼ਕ ਸਾਡੇ ਤੇ ਕਿਸੇ ਨੇ ਭਰੋਸਾ ਨਹੀ ਕੀਤਾ ਪਰ ਸਾਡਾ ਕਿਹਾ ਅੱਜ ਸਭ ਦੇ ਸਾਹਮਣੇ ਆ ਰਿਹਾ ਹੈ।ਇਸ ਪਰਵਾਰ ਨੇ ਖੁਦਗਰਜੀ ਲਈ ਸਿੱਖ ਕੌਮ ਦੀਆਂ ਸਾਰੀਆਂ ਸੰਸ਼ਥਾਵਾਂ,ਜਥੇਬੰਦੀਆਂ,ਫੈਡਰੇਸ਼ਨਾਂ ਯੂਥ ਵਿੰਗਾਂ ਇਥੋਂ ਤੱਕ ਕਿ ਤਖਤ ਸਾਹਿਬਾਨ ਦੀਆਂ ਪਰੰਪਰਾਵਾਂ ਦਾ ਵੀ ਭੋਗ ਪਾ ਦਿੱਤਾ ਹੈ।ਹਾਲੇ ਵੀ ਮੌਕਾ ਹੈ ਇਸ ਪਰਵਾਰ ਤੋਂ ਪਾਸਾ ਵੱਟ ਕੇ ਕਿਸਾਨ ਅਤੇ ਸਿੱਖ ਹਿੱਤਾ ਲਈ ਸਘੰਰਸ ਕੀਤਾ ਜਾਵੇ ਤਾਂ ਹੀ ਸਫਲਤਾ ਮਿਲ ਸਕਦੀ ਹੈ ਨਹੀ ਤਾਂ ਇਹ ਪਰਵਾਰ ਸਭ ਦੇ ਹਿੱਤਾਂ ਨੂੰ ਵੇਚ ਵੱਟ ਕੇ ਆਪਣੀ ਧੌਂਸ ਜਮਾਉਣ ਵਿੱਚ ਫਿਰ ਸਫਲ ਹੋ ਜਾਵੇਗਾ।ਉਹਨਾਂ ਨੇ ਸ੍ਰੋਮਣੀ ਅਕਾਲੀ ਦਲ ਦੇ ਖਾਸ ਕਰਕੇ ਦੂਸਰੀ ਤੀਸਰੀ ਕਤਾਰ ਦੇ ਆਗੂਆਂ ਨੂੰ ਸੰਬੋਧਿਤ ਹੁੰਦੇ ਹੋਏ ਕਿਹਾ ਕਿ ਹੁਣ ਵੀ ਮੌਕਾ ਹੈ ਕਿ ਸ੍ਰੋਮਣੀ ਅਕਾਲੀ ਦਲ ਅਤੇ ਸ੍ਰੋਮਣੀ ਕਮੇਟੀ ਦੇ ਸਤਾਬਦੀ ਵਰ੍ਹੇ ਵਿੱਚ ਇਸ ਪਰਵਾਰ ਨੂੰ ਦਰਕਿਨਾਰ ਕਰਕੇ ਪੰਜਾਬ,ਪੰਥ,ਗਰੀਬਾਂ,ਮਜਦੂਰਾਂ ਕਿਸਾਨਾਂ,ਵਪਾਰੀਆਂ,ਅਤੇ ਮੁਲਾਜਮਾਂ ਦੇ ਹਿੱਤਾਂ ਦੀ ਪਹਿਰੇਦਾਰੀ ਕਰਦੇ ਨਵੇਂ ਅਕਾਲੀ ਦਲ ਦੀ ਸਥਾਪਨਾ ਵੱਲ ਕਦਮ ਵਧਾਈਏ ਅਤੇ ਹੁਣ ਤੱਕ ਦੇ ਪੰਜਾਬ ਅਤੇ ਪੰਥ ਨਾਲ ਬੇਵਫਾਈ ਕਰਨ ਦੇ ਲੱਗੇ ਦਾਗ ਵੀ ਧੋ ਸਕੀਏ।ਉਹਨਾਂ ਕਿਹਾ ਕਿ ਬੜੇ ਹੀ ਦੁਖਦ ਹਿਰਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਦੇਸ਼,ਪੰਥ,ਪੰਜਾਬ ਅਤੇ ਸਿੱਖ ਕੌਮ ਲਈ ਕੁਰਬਾਨੀਆਂ ਸਹਾਦਤਾਂ ਕਰਕੇ ਹੋਂਦ ਵਿੱਚ ਆਇਆ ਸ੍ਰੋਮਣੀ ਅਕਾਲੀ ਦਲ ਅੱਜ ਆਪਣੀ ਹੋਂਦ ਹਸਤੀ ਦਰਸਾਉਣ ਲਈ ਦਿੱਲੀ ਦੇ ਤਖਤ ਅਤੇ ਆਰ ਐਸ ਐਸ ਵਰਗੀਆਂ ਤਾਕਤਾਂ ਦੇ ਸਹਾਰਿਆਂ ਦੀ ਜਰੂਰਤ ਮਹਿਸੂਸ ਕਰਦਾ ਹੈ।ਆਪਣੇ ਸੌ ਸਾਲ ਦੇ ਕਾਰਜਕਾਲ ਵਿੱਚ ਆਪਣੇ ਬਲਬੂਤੇ ਤੇ ਖੜਨ ਦੇ ਸਮਰੱਥ ਨਹੀ ਹੋ ਸਕਿਆ ਜਿਸ ਲਈ ਸਿਰਫ ਤੇ ਸਿਰਫ ਬਾਦਲ ਪਰਵਾਰ ਹੀ ਦੋਸ਼ੀ ਹੈ। ਜਿਸ ਨੇ ਪੰਥ ਪੰਜਾਬ ਅਤੇ ਸਾਰੇ ਵਰਗਾਂ ਦੇ ਹਿੱਤ ਵੇਚ ਦਿੱਤੇ ਹਨ। ਇਸ ਲਈ ਜਿੰਨਾਂ ਜਲਦੀ ਹੋ ਸਕੇ ਇਸ ਪਰਵਾਰ ਤੋਂ ਖਹਿੜਾ ਛੁਡਵਾ ਲਿਆ ਜਾਵੇ।ੳਹਨਾਂ ਨੇ ਆਪਣਾ ਪੱਖ ਸਪਸ਼ਟ ਕਰਦਿਆ ਕਿਹਾ ਕਿ ਉਹਨਾਂ ਦੀ ਪਾਰਟੀ ਕਿਸਾਨਾਂ ਮਜਦੂਰਾਂ ਪੰਥ ਅਤੇ ਪੰਜਾਬ ਦੇ ਹਿੱਤਾ ਦੀ ਪਹਿਰੇਦਾਰੀ ਕਰਨ ਵਾਲਿਆ ਦਾ ਹਮੇਸਾਂ ਸਾਥ ਦੇਵੇਗੀ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

by Ranjit Singh
July 1, 2026
0

Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ – ਸੁਰੱਖਿਆ ਏਜੰਸੀਆਂ ਅਤੇ...

Breaking: ਚੰਡੀਗੜ੍ਹ ਪ੍ਰਸ਼ਾਸਨ ਨੂੰ ਨਵਾਂ ਸਕੱਤਰ ਮਿਲਿਆ

Breaking: ਚੰਡੀਗੜ੍ਹ ਪ੍ਰਸ਼ਾਸਨ ਨੂੰ ਨਵਾਂ ਸਕੱਤਰ ਮਿਲਿਆ

by Ranjit Singh
June 29, 2026
0

Breaking: ਚੰਡੀਗੜ੍ਹ ਪ੍ਰਸ਼ਾਸਨ ਨੂੰ ਨਵਾਂ ਸਕੱਤਰ ਮਿਲਿਆ ਚੰਡੀਗੜ੍ਹ, 29 ਜੂਨ (ਵਿਸ਼ਵ ਵਾਰਤਾ) – ਚੰਡੀਗੜ੍ਹ ਪ੍ਰਸ਼ਾਸਨ ਵਿੱਚ ਇੱਕ ਵੱਡਾ ਪ੍ਰਸ਼ਾਸਕੀ ਫੇਰਬਦਲ...

Chandigarh ‘ਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਸ਼ੁਰੂ

Chandigarh ‘ਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਸ਼ੁਰੂ

by Ranjit Singh
June 25, 2026
0

Chandigarh 'ਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਸ਼ੁਰੂ ਚੰਡੀਗੜ੍ਹ, 25 ਜੂਨ (ਵਿਸ਼ਵ ਵਾਰਤਾ) – ਚੰਡੀਗੜ੍ਹ ਦੇ ਸੈਕਟਰ-35...

HIV Night Campaign ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸ਼ਹਿਰ ਬਣਿਆ Chandigarh

HIV Night Campaign ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸ਼ਹਿਰ ਬਣਿਆ Chandigarh

by Ranjit Singh
June 23, 2026
0

HIV Night Campaign ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸ਼ਹਿਰ ਬਣਿਆ Chandigarh - ਸਿਹਤ ਵਿਭਾਗ ਨੇ ਰਾਤ ਨੂੰ 'ਏਡਜ਼ ਸੁਰੱਖਿਆ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ’ ’ਚ ਸੋਧ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਰਕਾਰ ਨੂੰ ਭੇਜਿਆ ਪੱਤਰ

ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ’ ’ਚ ਸੋਧ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਰਕਾਰ ਨੂੰ ਭੇਜਿਆ ਪੱਤਰ

by Jaspreet Kaur
July 5, 2026
0

ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ’ ’ਚ ਸੋਧ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਸਰਕਾਰ ਨੂੰ ਭੇਜਿਆ ਪੱਤਰ ਅੰਮ੍ਰਿਤਸਰ,...

Most Popular

Good News: ਅੰਮ੍ਰਿਤਸਰ-ਕਟੜਾ ਵੰਦੇ ਭਾਰਤ 16 ਜੂਨ ਤੋਂ ਹੋਵੇਗੀ ਸ਼ੁਰੂ, ਸ਼ਡਿਊਲ ਜਾਰੀ

Good News: ਅੰਮ੍ਰਿਤਸਰ-ਕਟੜਾ ਵੰਦੇ ਭਾਰਤ 16 ਜੂਨ ਤੋਂ ਹੋਵੇਗੀ ਸ਼ੁਰੂ, ਸ਼ਡਿਊਲ ਜਾਰੀ

by Ranjit Singh
3 weeks ago
0

Good News: ਅੰਮ੍ਰਿਤਸਰ-ਕਟੜਾ ਵੰਦੇ ਭਾਰਤ 16 ਜੂਨ ਤੋਂ ਹੋਵੇਗੀ ਸ਼ੁਰੂ, ਸ਼ਡਿਊਲ ਜਾਰੀ - ਲਗਜ਼ਰੀ ਟਰੇਨ ਰਾਹੀਂ ਲੋਕਾਂ ਦਾ ਸਫ਼ਰ ਹੋਏਗਾ ਸੁਖਾਲਾ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 